ਭਾਰਤ ਬਨਾਮ ਆਸਟ੍ਰੇਲੀਆ ਨਾਗਪੁਰ ਟੈਸਟ
ਰੋਹਿਤ ਸ਼ਰਮਾ ਨੇ ਲਗਾਇਆ 9ਵਾਂ ਸੈਂਕੜਾ,ਬਤੌਰ ਕਪਤਾਨ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ
ਚੰਡੀਗੜ੍ਹ 10 ਫਰਵਰੀ(ਵਿਸ਼ਵ ਵਾਰਤਾ ਬਿਉਰਾ)-ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ ਨਾਗਪੁਰ ਦੇ ਜਾਮਥਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦੀ ਖੇਡ ਜਾਰੀ ਹੈ ਅਤੇ ਦੂਜਾ ਸੈਸ਼ਨ ਚੱਲ ਰਿਹਾ ਹੈ। ਪਹਿਲੀ ਪਾਰੀ ‘ਚ ਆਸਟ੍ਰੇਲੀਆਈ ਟੀਮ ਦੀਆਂ 177 ਦੌੜਾਂ ਦੇ ਜਵਾਬ ‘ਚ ਟੀਮ ਇੰਡੀਆ ਨੇ 5 ਵਿਕਟਾਂ ‘ਤੇ 192 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਕਰੀਜ਼ ‘ਤੇ ਹਨ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣਾ 9ਵਾਂ ਟੈਸਟ ਸੈਂਕੜਾ ਲਗਾਇਆ ਹੈ। ਉਹ ਕਪਤਾਨ ਦੇ ਤੌਰ ‘ਤੇ ਤਿੰਨੋਂ ਫਾਰਮੈਟਾਂ ‘ਚ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਦੁਨੀਆ ਭਰ ਦੇ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਰੋਹਿਤ ਤੋਂ ਪਹਿਲਾਂ ਤਿਲਕਰਤਨੇ ਦਿਲਸ਼ਾਨ, ਫਾਫ ਡੁਪਲੇਸੀ ਅਤੇ ਬਾਬਰ ਆਜ਼ਮ ਅਜਿਹਾ ਕਰ ਚੁੱਕੇ ਹਨ।