ਰੋਪੜ੍ਹ ਦੀ ਮਿੰਨੀ ਸਕੱਤਰੇਤ ਦੇ ਬਾਹਰ ਖਾਲਿਸਤਾਨੀ ਬੈਨਰ ਲਗਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਵੱਡਾ ਖੁਲਾਸਾ
ਪੜ੍ਹੋ ਕਿਸਨੇ ਲਗਾਏ ਸਨ ਬੈਨਰ
ਚੰਡੀਗੜ੍ਹ,13 ਮਈ(ਵਿਸ਼ਵ ਵਾਰਤਾ)-ਰੋਪੜ ਦੀ ਮਿੰਨੀ ਸਕੱਤਰੇਤ ਦੇ ਬਾਹਰ ਖਾਲਿਸਤਾਨੀ ਬੈਨਰ ਲਗਾਉਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਗੇਟ ਅਤੇ ਕੰਧਾਂ ਤੇ ਖਾਲਿਸਤਾਨੀ ਬੈਨਰ ਲਗਾਉਣ ਦੇ ਮਾਮਲੇ ਵਿੱਚ ਹਿਮਾਚਲ ਪੁਲਿਸ ਵੱਲੋੇਂ ਗ੍ਰਿਫਤਾਰ ਕੀਤੇ ਗਏ ਹਰਬੀਰ ਸਿੰਘ ਰਾਜੂ ਅਤੇ ਫਰਾਰ ਚੱਲ ਰਹੇ ਪਰਮਜੀਤ ਸਿੰਘ ਨੇ ਨੀ ਰੋਪੜ੍ਹ ਦੇ ਡੀਸੀ ਦਫਤਰ ਦੇ ਬਾਹਰ ਖਾਲਿਸਤਾਨੀ ਬੈਨਰ ਲਗਾਏ ਸਨ। ਇਸਦੀ ਜਾਣਕਾਰੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ।