ਰੋਡ ਧੱਸਣ ਕਾਰਨ ਪੰਜਾਬ ਰੋਡਵੇਜ਼ ਦੀ ਬੱਸ ਸੜਕ ਕਿਨਾਰੇ ਲਟਕੀ; ਵਾਲ ਵਾਲ ਬਚੇ ਯਾਤਰੀ
ਚੰਡੀਗੜ੍ਹ, 20 ਅਗਸਤ (ਵਿਸ਼ਵ ਵਾਰਤਾ)- ਪਠਾਨਕੋਟ ਦੇ ਡਲਹੌਜ਼ੀ ਮਾਰਗ ‘ਤੇ ਅੱਜ ਇਕ ਵੱਡਾ ਹਾਦਸਾ ਹੋਇਆ ਹੈ। ਜਾਣਕਾਰੀ ਅਨੁਸਾਰ ਪਠਾਨਕੋਟ-ਡਲਹੌਜ਼ੀ ਰਾਸ਼ਟਰੀ ਰਾਜਮਾਰਗ ਉੱਤੇ ਪੰਜਪੁਲਾ ਦੇ ਕੋਲ ਅਚਾਨਕ ਸੜਕ ਧਸ ਗਈ। ਇਸ ਦੌਰਾਨ ਉੱਥੋੋਂ ਲੰਘ ਰਹੀ ਪੰਜਾਬ ਰੋਡਵੇਜ਼ ਦੀ ਪਠਾਨਕੋਟ ਡੀਪੂ ਦੀ ਇਕ ਬੱਸ ਖਾਈ ਵਿੱਚ ਡਿੱਗਣ ਤੋਂ ਬੱਚ ਗਈ। ਜਾਣਕਾਰੀ ਅਨੁਸਾਰ ਬੱਸ ‘ਚ 35 ਮੁਸਾਫ਼ਿਰ ਸਵਾਰ ਸਨ ਜੋ ਕਿ ਫਿਲਹਾਲ ਠੀਕ ਦੱਸ ਜਾ ਰਹੇ ਹਨ।