ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਵਾਕ ਇਨ ਇੰਟਰਵਿਊ ਕੱਲ੍ਹ ਨੂੰ
ਚੰਡੀਗੜ੍ਹ, 9ਫਰਵਰੀ(ਵਿਸ਼ਵ ਵਾਰਤਾ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਵਲੋਂ ਜਿਲ੍ਹੇ ਦੇ ਬੇਰੋਜ਼ਗਾਰ ਨੋਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ 10 ਫਰਵਰੀ 2023 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 2:00 ਵਜੇ ਤੱਕ Quess Corp ਐਸ.ਸੀ.ਓ. ਨੰ: 165-166, ਸੈਕਟਰ 8 ਸੀ, ਚੰਡੀਗੜ੍ਹ ਵਿਖੇ ਇੰਸੋਰੈਂਸ, ਬੈਂਕਿੰਗ, ਫਾਇਨਾਂਸ, ਰਿਟੇਲ, ਟੈਲੀਕਾਮ, ਈ-ਕਮਰਸ, ਐਚ.ਆਰ.ਟ੍ਰੇਨੀ ਆਦਿ ਸੈਕਟਰਾਂ ਵਿੱਚ ਸੇਲਜ਼ ਐਗਜੈਗਟਿਵ/ਬੈਕੈਂਡ ਐਗਜੈਗਟਿਵ /ਟੈਲੀਕਾਲਰ / ਕਸਟਮਰ ਰਿਲੇਸ਼ਨਸ਼ਿਪ ਅਫਸਰ, ਟੀਮ ਲੀਡਰ, ਫੀਲਡ ਸੇਲਜ਼ ਐਗਜੈਗਟਿਵ/ ਡਿਲੀਵਰੀ ਬੁਆਏ/ਪਿਕਰ ਐਂਡ ਪੈਕਰ/ਮਾਰਕੀਟਿੰਗ ਐਗਜੈਗਟਿਵ/ਸੇਲ਼ਜ ਪ੍ਰਮੋਟਰ ਦੀਆਂ ਆਸਾਮੀਆਂ ਲਈ ਵਾਕ ਇਨ ਇੰਟਰਵਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਮੈਟ੍ਰਿਕ, ਬਾਰਵੀਂ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ। ਇਨ੍ਹਾਂ ਆਸਾਮੀਆਂ ਲਈ ਤਨਖਾਹ 12000-25000/- ਰੁਪਏ ਤੱਕ ਪ੍ਰਤੀ ਮਹੀਨਾ ਹੋਵੇਗੀ।
ਇਹ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੱਧੂ, ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ, ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਸਮੇਂ-ਸਮੇਂ ਤੇ ਪਲੇਸਮੈਂਟ ਕੈਂਪ, ਸਵੈ-ਰੋਜਗਾਰ ਕੈਂਪ, ਸਕਿੱਲ਼ ਕੈਂਪ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਜ਼ਿਲ੍ਹੇ ਦੇ ਬੇਰੋਜ਼ਗਾਰ ਨੋਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਅਵਸਰ ਮੁਹੱਇਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਇਆ ਜਾ ਸਕੇ। ਉਨਾਂ ਨੇ ਜਿਲ੍ਹੇ ਦੇ ਬੇਰੁਜ਼ਗਾਰ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ਼ ਅਤੇ ਰਿਜੀਊਮ ਦੀਆਂ 5 ਫੋਟੋਕਾਪੀਆਂ ਨਾਲ ਲੈ ਕੇ ਅਤੇ ਫੋਰਮਲ ਡਰੈਸ ਵਿੱਚ ਉਕਤ ਵਾਕ ਇੰਨ ਇੰਟਰਵਿਊ ਵਿੱਚ ਨਿਰਧਾਰਿਤ ਸਥਾਨ ਤੇ ਸਮੇਂ ਸਿਰ ਪਹੁੰਚਣ।