ਰੋਜਗਾਰ ਬਿਊਰੋ ਦੇ ਯਤਨਾਂ ਨਾਲ ਮਿਸ ਖੁਸ਼ਬੂ ਨੂੰ ਮਿਲੀ ਸੀਨੀਅਰ ਬੈਂਕ ਅਫਸਰ ਦੀ ਨੌਕਰੀ
ਅੰਮ੍ਰਿਤਸਰ 15 ਜੁਲਾਈ —ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ ਸਥਪਿਤ ਕੀਤਾ ਗਿਆ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮਿ੍ਰਤਸਰ ਨੌਜਵਾਨਾਂ ਨੂੰ ਰੁਜਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾ ਰਿਹਾ ਹੈ। ਇਸ ਅਧੀਨ ਬਿਊਰੋ ਵੱਲੋਂ ਜਿਲ੍ਹੇ ਵਿੱਚ ਸਮੇਂ ਸਮੇਂ ਸਿਰ ਰੋਜਗਾਰ ਮੇਲੇ ਲਗਾਏ ਜਾਂਦੇ ਹਨ। ਅੰਮਿ੍ਰਤਸਰ ਜਿਲ੍ਹੇ ਦੀ ਵਾਸੀ ਮਿਸ ਖੁਸ਼ਬੂ ਨੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਵੱਲੋਂ ਲਗਾਏ ਗਏ ਰੋਜਗਾਰ ਮੇਲੇ ਵਿੱਚ ਭਾਗ ਲਿਆ। ਮਿਸ ਖੁਸ਼ਬੂ ਨੇ ਗ੍ਰੈਜੁਏਸ਼ਨ ਕੀਤੀ ਹੋਈ ਹੈ ਅਤੇ ਉਸ ਵੱਲੋਂ ਰੋਜਗਾਰ ਮੇਲੇ ਦੌਰਾਨ ਆਈ.ਸੀ.ਆਈ ਬੈਂਕ ਵਿੱਚ ਇੰਟਰਵਿਊ ਦਿੱਤੀ, ਇੰਟਰਵਿਊ ਤੋਂ ਬਾਅਦ ਮਿਸ ਖੁਸ਼ਬੂ ਨੂੰ ਸੀਨੀਅਰ ਬੈਂਕ ਅਫਸਰ ਦੇ ਤੌਰ ਤੇ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਸਮੇਂ ਮਿਸ ਖੁਸ਼ਬੂ ਆਈ.ਸੀ.ਆਈ ਬੈਂਕ ਵਿੱਚ ਸੀਨੀਅਰ ਬੈਂਕ ਅਫਸਰ ਦੀ ਪੋਸਟ ਤੇ 15,000 ਪ੍ਰਤੀ ਮਹੀਨਾ ਤਨਖਾਹ ਲੈ ਰਹੀ ਹੈ। ਮਿਸ ਖੁਸ਼ਬੂ ਨੇ ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਮਿਸ਼ਨ ਦੀ ਸ਼ਲਾਘਾ ਕਰਦੇ ਹੋਏ ਜਿਲ੍ਹੇ ਦੇ ਨੌਜਵਾਨਾਂ ਨੂੰ ਬਿਊਰੋ ਨਾਲ ਜੋੜਨ ਲਈ ਕਿਹਾ। ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀ ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਨੌਕਰੀ ਦੇ ਚਾਹਵਾਨ ਨੌਜਵਾਨ ਬਿਊਰੋ ਨਾਲ ਆਪਣਾ ਨਾਮ ਰਜਿਸਟਰ ਕਰਵਾ ਕੇ ਸਮੇਂ ਸਮੇਂ ਸਿਰ ਲਗਾਏ ਜਾ ਰਹੇ ਰੋਜਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ।