ਮੁੰਬਈ: ਇਨੀ ਦਿਨੀਂ ਬਾਲੀਵੁੱਡ ‘ਚ ਸਲਮਾਨ ਖਾਨ ਤੋਂ ਜ਼ਿਆਦਾ ਸੁਰਖੀਆਂ ‘ਚ ਉਨ੍ਹਾਂ ਦਾ ਬਾਡੀਗਾਰਡ ਸ਼ੇਰਾ ਹੈ। ਅਸਲ ‘ਚ ਕੁੱਝ ਦਿਨ ਪਹਿਲਾਂ ਹੀ ਸਲਮਾਨ ਦੇ ਬਾਡੀਗਾਰਡ ਸ਼ੇਰਾ ‘ਤੇ ਇਕ ਮਹਿਲਾ ਨੇ ਫੋਨ ਕਰਕੇ ਧਮਕਾਉਣ ਤੇ ਰੇਪ ਕਰਨ ਦਾ ਦੋਸ਼ ਲਾਇਆ ਸੀ। ਹੁਣ ਇਸ ਮਾਮਲੇ ‘ਤੇ ਸ਼ੇਰਾ ਨੇ ਆਪਣੀ ਚੁੱਪੀ ਤੋੜਦੇ ਹੋਏ ਇਕ ਵੱਡਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਸ਼ੇਰਾ ਹਰ ਪਾਸੇ ਛਾਅ ਜਿਹਾ ਗਿਆ ਹੈ। ਸ਼ੇਰਾ ਨੇ ਖੁਦ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਇਸ ਮਹਿਲਾ ਨੂੰ ਨਹੀਂ ਜਾਣਦਾ ਤੇ ਨਾ ਹੀ ਮੈਂ ਜਾਣਦਾ ਹਾਂ ਕਿ ਇਹ ਮਹਿਲਾ ਇਹ ਸਭ ਕਿਉਂ ਕਰ ਰਹੀ ਹੈ।ਸ਼ੇਰਾ ਨੇ ਕਿਹਾ ਕਿ ਨਾ ਉਹ ਮੇਰਾ ਨੰਬਰ ਹੈ, ਜਿਸ ਤੋਂ ਇਸ ਮਹਿਲਾ ਨੂੰ ਫੋਨ ਕੀਤਾ ਗਿਆ ਤੇ ਨਾ ਹੀ ਮੇਰੀ ਆਵਾਜ਼ ਹੈ। ਸ਼ੇਰਾ ਨੇ ਕਿਹਾ ਕਿ ਆਵਾਜ਼ ਵੀ ਰਿਕਾਰਡ ਹੋ ਕੇ ਦਰਜ ਕਰ ਦਿੱਤੀ ਗਈ ਹੈ, ਉਹ ਇਸ ਮਹਿਲਾ ਨੂੰ ਨਹੀਂ ਜਾਣਦੇ ਤੇ ਨਾ ਹੀ ਕਦੇ ਇਸ ਨਾਲ ਗੱਲ ਹੋਈ ਹੈ। ਮੇਰੇ ‘ਤੇ ਜਿੰਨੇ ਵੀ ਇਲਜ਼ਾਮ ਲਾਏ ਗਏ ਸਭ ਬੇਬੁਨਿਆਦ ਹਨ।
ਦੱਸਣਯੋਗ ਹੈ ਕਿ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ‘ਚ ਪੁਲਿਸ ਨੇ ਆਈ. ਪੀ. ਸੀ. ਦੀ ਧਾਰਾ 509 ਦੇ ਤਹਿਤ ਉਸ ਅਣਜਾਣ ਵਿਅਕਤੀ ਖਿਲਾਫ ਮਹਿਲਾ ਦੀ ਸ਼ਿਕਾਇਤ ਦਰਜ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਫੋਨ ਕਰਨ ਵਾਲੇ ਦਾ ਪਤਾ ਲਾ ਰਹੇ ਹਨ। ਉਂਝ ਸਲਮਾਨ ਦੀ ਇਸ ਮਾਮਲੇ ‘ਚ ਅਜੇ ਤੱਕ ਕੋਈ ਸਟੇਟਮੈਂਟ ਨਹੀਂ ਆਈ
Bollywood News : ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਦਾ ਦਿਹਾਂਤ
Bollywood News : ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਦਾ ਦਿਹਾਂਤ ਚੰਡੀਗੜ੍ਹ, 24ਦਸੰਬਰ(ਵਿਸ਼ਵ ਵਾਰਤਾ) ਮਸ਼ਹੂਰ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਨਿਰਮਾਤਾ ਸ਼ਿਆਮ...