ਰੂਸ-ਯੂਕਰੇਨ ਦੀਆਂ ਤਾਜ਼ਾ ਖ਼ਬਰਾਂ: ਖਾਰਕਿਵ ਵਿੱਚ ਰੂਸੀ ਗੋਲਾਬਾਰੀ ਦੌਰਾਨ ਇੱਕ ਦੀ ਮੌਤ, 10 ਤੋਂ ਵੱਧ ਜ਼ਖਮੀ
ਚੰਡੀਗੜ੍ਹ,18 ਮਾਰਚ(ਵਿਸ਼ਵ ਵਾਰਤਾ )- ਰੂਸ ਦੀ ਫੌਜ ਵੱਲੋਂ ਯੂਕਰੇਨ ਦੇ ਸ਼ਹਿਰਾਂ ਤੇ ਹਮਲੇ ਲਗਾਤਾਰ 23ਵੇਂ ਦਿਨ ਵੀ ਜਾਰੀ ਹਨ। ਤਾਜਾ ਜਾਣਕਾਰੀ ਅਨੁਸਾਰ ਖਾਰਕਿਵ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਿਸ ਨਾਲ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਅਤੇ 11 ਦੇ ਕਰੀਬ ਜਖਮੀ ਹੋਣ ਦੀ ਵੀ ਜਾਣਕਾਰੀ ਹੈ।