ਰੂਸ-ਯੂਕਰੇਨ ਜੰਗ ਦੀ ਵਰ੍ਹੇਗੰਢ ਤੋਂ 4 ਦਿਨ ਪਹਿਲਾਂ ਯੂਕਰੇਨ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ ਬਿਡੇਨ
ਚੰਡੀਗੜ੍ਹ 22 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਰੂਸ ਵੱਲੋਂ ਯੂਕਰੇਨ ਤੇ ਹਮਲੇ ਦੀ ਵਰ੍ਹੇਗੰਢ ਤੋਂ ਠੀਕ ਚਾਰ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਅੱਜ ਅਣਐਲਾਨੇ ਦੌਰੇ ਤੇ ਯੂਕਰੇਨ ਦੀ ਰਾਜਧਾਨੀ ਕੀਵ ਵਿਖੇ ਪਹੁੰਚੇ ਹਨ। ਇਸ ਦੇ ਨਾਲ ਹੀ ਬਿਡੇਨ ਦੇ ਮੰਗਲਵਾਰ ਅਤੇ ਬੁੱਧਵਾਰ ਨੂੰ ਪੋਲੈਂਡ ਜਾਣ ਦੀ ਸੰਭਾਵਨਾ ਹੈ। ਬਿਡੇਨ ਦਾ ਦੌਰਾ ਇਸ ਲਈ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਸਿਰਫ਼ ਚਾਰ ਦਿਨ ਬਾਅਦ ਰੂਸੀ ਹਮਲੇ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਬਿਡੇਨ ਨੇ ਸ਼ਨੀਵਾਰ ਨੂੰ ਹੀ ਵ੍ਹਾਈਟ ਹਾਊਸ ‘ਚ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਹਾਲਤ ‘ਚ ਯੂਕਰੇਨ ਦਾ ਸਾਥ ਨਹੀਂ ਛੱਡਣਗੇ।ਯੁੱਧ ਸ਼ੁਰੂ ਹੋਣ ਤੋਂ ਬਾਅਦ ਕਈ ਰਾਜਾਂ ਅਤੇ ਸਰਕਾਰਾਂ ਦੇ ਮੁਖੀਆਂ ਦੇ ਨਾਲ-ਨਾਲ ਦੂਜੇ ਦੇਸ਼ਾਂ ਦੇ ਮੰਤਰੀ ਪਹਿਲਾਂ ਹੀ ਯੂਕਰੇਨ ਦਾ ਦੌਰਾ ਕਰ ਚੁੱਕੇ ਹਨ