ਰੂਸ ਨੇ ਯੂਕਰੇਨ ਦੇ ਕ੍ਰੀਵੀ ਰਿਹ ਸ਼ਹਿਰ ‘ਤੇ ਦਾਗੀ ਬੈਲਿਸਟਿਕ ਮਿਜ਼ਾਈਲ, 9 ਦੀ ਮੌਤ, 29 ਜ਼ਖਮੀ
ਦਿੱਲੀ,13 ਜੂਨ (ਵਿਸ਼ਵ ਵਾਰਤਾ ): ਰੂਸ ਨੇ ਬੁੱਧਵਾਰ ਨੂੰ ਯੂਕਰੇਨ ਦੇ ਸ਼ਹਿਰ ਕ੍ਰੀਵੀ ਰਿਹ ‘ਤੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ, ਜਿਸ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ 29 ਜ਼ਖਮੀ ਹੋ ਗਏ। ਯੂਕਰੇਨ ਦੇ ਗ੍ਰਹਿ ਮੰਤਰੀ ਇਹੋਰ ਕਲੀਮੇਂਕੋ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਹ ਹਮਲਾ ਇਕ ਅਪਾਰਟਮੈਂਟ ‘ਤੇ ਕੀਤਾ ਗਿਆ ਸੀ। ਇਸ ਦੌਰਾਨ 5 ਬੱਚੇ ਵੀ ਜ਼ਖਮੀ ਹੋ ਗਏ। ਜਿਸ ਥਾਂ ‘ਤੇ ਇਹ ਹਮਲਾ ਹੋਇਆ ਹੈ, ਉਹ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਘਰ ਹੈ। ਹਾਲ ਹੀ ਵਿਚ ਰੂਸੀ ਰਾਸ਼ਟਰਪਤੀ ਨੇ ਯੂਕਰੇਨ ਵਿਚ ਇਸਤੇਮਾਲ ਹੋ ਰਹੇ ਪੱਛਮੀ ਦੇਸ਼ਾ ਦੇ ਹਥਿਆਰਾਂ ਨੂੰ ਲੈ ਕੇ ਚੇਤਾਵਨੀ ਵੀ ਦਿੱਤੀ ਸੀ। ਪੁਤਿਨ ਨੇ ਕਿਹਾ ਦੀ ਕਿ ਉਹ ਰੂਸ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਪ੍ਰਮਾਣੂ ਹਥਿਆਰ ਇਸਤੇਮਾਲ ਕਰਨ ਤੋਂ ਨਾਂਹ ਨਹੀਂ ਕਰਦੇ।