ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਗੁਜਰਾਤ ਦੇ ਮੋਰਬੀ ਹਾਦਸੇ ‘ਤੇ ਪ੍ਰਗਟਾਇਆ ਦੁੱਖ
ਚੰਡੀਗੜ੍ਹ 31 ਅਕਤੂਬਰ(ਵਿਸ਼ਵ ਵਾਰਤਾ)- ਬੀਤੇ ਦਿਨ ਗੁਜਰਾਤ ਦੇ ਮੋਰਬੀ ਵਿੱਚ ਵਾਪਰੇ ਪੁਲ ਡਿੱਗਣ ਦੇ ਭਿਆਨਕ ਹਾਦਸੇ ‘ਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸੋਗ ਪ੍ਰਗਟ ਕੀਤਾ।ਦੱਸ ਦਈਏ ਕਿ ਇਸ ਹਾਦਸੇ ਵਿੱਚ ਘੱਟੋ-ਘੱਟ 135 ਲੋਕਾਂ ਦੀ ਮੌਤ ਹੋ ਗਈ ਹੈ।
ਰਾਸ਼ਟਰਪਤੀ ਪੁਤਿਨ ਨੇ ਕਿਹਾ, ‘ਕਿਰਪਾ ਕਰਕੇ ਗੁਜਰਾਤ ਰਾਜ ਵਿੱਚ ਪੁਲ ਦੇ ਢਹਿ ਜਾਣ ਦੇ ਦੁਖਦਾਈ ਨਤੀਜਿਆਂ ‘ਤੇ ਸਾਡੀ ਦਿਲੀ ਸੰਵੇਦਨਾ ਸਵੀਕਾਰ ਕਰੋ’।