ਰਿਲੀਜ਼ ਹੋਣ ਦੇ 13 ਘੰਟਿਆਂ ਅੰਦਰ ਹੀ 13 ਮਿਲੀਅਨ ਤੋਂ ਵੱਧ ਲੋਕਾਂ ਨੇ ਵੇਖਿਆ ਸਿੱਧੂ ਮੂਸੇਵਾਲਾ ਦਾ ਐੱਸਵਾਈਐੱਲ ਗੀਤ
ਪੜ੍ਹੋ ਗੀਤ ਦੇ ਪੂਰੇ ਬੋਲ
ਚੰਡੀਗੜ੍ਹ, 24 ਜੂਨ(ਵਿਸ਼ਵ ਵਾਰਤਾ)-: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਸਵਾਈਐੱਲ ਗੀਤ ਬੀਤੇ ਕੱਲ੍ਹ 23 ਜੂਨ ਦੀ ਸ਼ਾਮ 6 ਵਜੇ ਰਿਲੀਜ਼ ਹੋਣ ਦੌਰਾਨ ਹੀ 5 ਲੱਖ ਲੋਕਾਂ ਨੇ ਲਾਈਵ ਵੇਖਿਆ। ਇੰਨਾ ਹੀ ਨਹੀਂ ਬਲਕਿ ਰਿਲੀਜ਼ ਦੇ 13 ਘੰਟਿਆਂ ਵਿਚ ਹੀ 13 ਮਿਲੀਅਨ ਤੋਂ ਵੱਧ ਲੋਕ ਹੁਣ ਤੱਕ ਇਹ ਗੀਤ ਵੇਖ ਚੁੱਕੇ ਹਨ। ਜਿਸ ਹਿਸਾਬ ਨਾਲ ਗੀਤ ਦੇ ਵਿਊਜ਼ ਵਧਦੇ ਜਾ ਰਹੇ ਹਨ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਗੀਤ ਨਵੇਂ ਰਿਕਾਰਡ ਕਾਇਮ ਕਰੇਗਾ।
ਪੜ੍ਹੋ ਪੂਰੇ ਬੋਲ :
ਹੋ ਸਾਨੂੰ ਸਾਡਾ ਪਿਛੋਕੜ
ਤੇ ਸਾਡਾ ਲਾਣਾ ਦੇ ਦਿਓ
ਹੋ ਚੰਡੀਗੜ੍ਹ ਹਿਮਾਚਲ
ਤੇ ਹਰਿਆਣਾ ਦੇ ਦਿਓ
ਹੋ ਜਿੰਨਾ ਚਿਰ
ਸਾਨੂੰ ਸੋਵਰਨਟੀ ਦਾ
ਰਾਹ ਨੀਂ ਦਿੰਦੇ
ਓਨਾ ਚਿਰ ਪਾਣੀ ਛੱਡੋ
ਤੁਪਕਾ ਨੀਂ ਦਿੰਦੇ
ਓਨਾ ਚਿਰ ਪਾਣੀ ਛੱਡੋ
ਤੁਪਕਾ ਨੀਂ ਦਿੰਦੇ
ਹੋ ਕੌਣ ਸੀ ਅੱਤ ਤੇ ਅਤਿਵਾਦੀ
ਗਵਾਹੀ ਦੇ ਦਿਓ
ਹੁਣ ਤਾਂ ਬੰਦੀ ਸਿੰਘਾਂ ਨੂੰ
ਰਿਹਾਈ ਦੇ ਦਿਓ
ਹੋ ਜਿੰਨਾ ਚਿਰ ਸਾਡੇ ਹੱਥੋਂ
ਹੱਥਕੜੀਆਂ ਲਾਹ ਨੀਂ ਦਿੰਦੇ
ਹੋ ਓਨਾ ਚਿਰ ਪਾਣੀ ਛੱਡੋ
ਤੁਪਕਾ ਨੀਂ ਦਿੰਦੇ
ਓਨਾ ਚਿਰ ਪਾਣੀ ਛੱਡੋ
ਤੁਪਕਾ ਨੀਂ ਦਿੰਦੇ
ਹੋ ਵੱਡਾ ਸੋਚ ਤੂੰ ਵੱਡਾ
ਨੀਯਤ ਛੋਟੀ ਵਾਲਿਆਂ
ਕਿਉਂ ਪੱਗਾਂ ਨਾਲ ਖਹਿੰਦਾ ਫਿਰ ਦੇ
ਟੋਪੀ ਆਲ਼ਿਆਂ
ਹੋ ਮੂਸੇ ਆਲ਼ੇ ਬਿਨਾਂ ਮੰਗਿਓ
ਸਲਾਹ ਨੀਂ ਦਿੰਦੇ
ਓਨਾ ਚਿਰ ਪਾਣੀ ਛੱਡੋ
ਤੁਪਕਾ ਨੀਂ ਦਿੰਦੇ
ਓਨਾ ਚਿਰ ਪਾਣੀ ਛੱਡੋ
ਤੁਪਕਾ ਨੀਂ ਦਿੰਦੇ
ਨਾਲੇ ਇੱਧਰ ਨਾਲੇ ਉੱਘਰ
ਦੁਨੀਆਂ ਬੜੀ ਹਿਸਾਬੀ
ਨਿਸ਼ਾਨ ਝੂਲੇ ਤੇ ਫਿਰ
ਰੋਂਦਾ ਕਿਉਂ ਸੀ ਅੜਬ ਪੰਜਾਬੀ
ਹੋ ਜਿੰਨਾ ਚਿਰ ਅਸੀਂ
ਦੋਗਲਿਆਂ ਦੇ ਬਾਂਹ ਨੀਂ ਦਿੰਦੇ
ਓਨਾ ਚਿਰ ਪਾਣੀ ਪਾਣੀ ਛੱਡੋ
ਤੁਪਕਾ ਨੀਂ ਦਿੰਦੇ
ਓਨਾ ਚਿਰ ਪਾਣੀ ਪਾਣੀ ਛੱਡੋ
ਤੁਪਕਾ ਨੀਂ ਦਿੰਦੇ
ਹੋ ਪਾਣੀ ਦਾ ਕੀ ਐ
ਪਾਣੀ ਤਾਂ ਪੁਲਾਂ ਥਲੋਂ ਵਗਦਾ
ਸਾਨੂੰ ਨਾਲ ਰਲਾ ਲੋ ਲੱਖ ਭਾਵੇਂ
ਥੱਲੇ ਨੀਂ ਲੱਗਣਾ
ਹੋ ਦਬਕੇ ਦੇ ਨਾਲ ਮੰਗਦੇ ਹੋ
ਅਸੀਂ ਤਾਂ ਨੀਂ ਦਿੰਦੇ
ਓਨਾ ਚਿਰ ਪਾਣੀ ਪਾਣੀ ਛੱਡੋ
ਤੁਪਕਾ ਨੀਂ ਦਿੰਦੇ
ਓਨਾ ਚਿਰ ਪਾਣੀ ਪਾਣੀ ਛੱਡੋ
ਤੁਪਕਾ ਨੀਂ ਦਿੰਦੇ
ਹੋ ਕਲਮ ਨੀਂ ਰੁਕਣੀ
ਨਿੱਤ ਨਵਾਂ ਹੁਣ ਗਾਣਾ ਆਊ
ਜੇ ਨਾ ਟਲੇ ਫਿਰ ਮੁੜ
ਬਲਵਿੰਦਰ ਜਟਾਣਾ ਆਊ
ਫੇਰ ਪੁੱਤ ਬਗਾਨੇ ਨਹਿਰਾਂ ’ਚ
ਡੇਕਾਂ ਲਾ ਨੀਂ ਦਿੰਦੇ
ਓਨਾ ਚਿਰ ਪਾਣੀ ਪਾਣੀ ਛੱਡੋ
ਤੁਪਕਾ ਨੀਂ ਦਿੰਦੇ
ਓਨਾ ਚਿਰ ਪਾਣੀ ਪਾਣੀ ਛੱਡੋ
ਤੁਪਕਾ ਨੀਂ ਦਿੰਦੇ