ਮੁੰਬਈ -ਕੰਗਨਾ ਰਾਣਾਵਤ ਦੀ ਵੀਡੀਊ ਲੋਕ ਯੂ ਟੀਊਬ ਤੇ ਬਾਰ ਬਾਰ ਦੇਖ ਰਹੇ ਹਨ। ਜਿਸ ਚ
ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਕੰਗਨਾ ਰਾਣਾਵਤ ਨੇ ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਤੇ ਆਦਿਤਿਆ ਪੰਚੋਲੀ ਵਰਗੇ ਕਈ ਨਾਮੀ ਅਭਿਨੇਤਾਵਾਂ ‘ਤੇ ਸੈਕਸ ਸ਼ੋਸ਼ਣ ਦੇ ਦੋਸ਼ ਲਾਉਂਦੇ ਹੋਏ ਉਨ੍ਹਾਂ ਬਾਰੇ ਕਈ ਵੱਡੇ ਖੁਲਾਸੇ ਕੀਤੇ ਹਨ। ਕੰਗਨਾ ਦਾ ਕਹਿਣਾ ਹੈ ਰਿਤਿਕ ਨੂੰ ਆਪਣੇ ਪਿਤਾ ਦੇ ਪੈਸੇ ਦਾ ਇੰਨਾ ਘੁਮੰਡ ਹੈ ਕਿ ਹਵਾ ‘ਚ ਗੱਲਾਂ ਕਰਦਾ ਹੈ।
ਕੰਗਨਾ ਰਾਣਾਵਤ ਨੇ ਇਹ ਵੀ ਦੋਸ਼ ਲਾਇਆ ਹੈ ਕਿ ਰਕੇਸ਼ ਰੋਸ਼ਨ ਤੇ ਉਨ੍ਹਾਂ ਦੇ ਬੇਟੇ ਨੇ ਲੋਕਾਂ ਵਿਚ ਮੇਰੇ ਅਕਸ ਨੂੰ ਖਰਾਬ ਕੀਤਾ ਹੈ ਤੇ ਇਸ ਲਈ ਉਹ ਮੇਰੇ ਕੋਲੋਂ ਮੁਆਫੀ ਮੰਗਣ। ਉਨ੍ਹਾਂ ਨੇ ‘ਆਪ ਕੀ ਅਦਾਲਤ’ ਪ੍ਰੋਗਰਾਮ ‘ਚ ਕਿਹਾ,”ਮੈਂ ਇੰਨੀ ਜ਼ਿਆਦਾ ਬੇਇਜ਼ਤੀ ਸਹੀ ਹੋਈ ਹੈ, ਜਿਸ ਦਾ ਕੋਈ ਹਿਸਾਬ ਨਹੀਂ। ਰਾਤ-ਰਾਤ ਭਰ ਮੈਂ ਰੋਂਦੀ ਸੀ ਤੇ ਮੈਨੂੰ ਨੀਂਦ ਨਹੀਂ ਆਉਂਦੀ ਸੀ। ਕੰਗਨਾ ਨੇ ਬਾਲੀਵੁੱਡ ਦੇ ਹੋਰ ਅਦਾਕਾਰਾ ਦੇ ਵੀ ਕਈ ਰਾਜ ਖੋਲ੍ਹੇ।
Republic Day : 76ਵੇਂ ਗਣਤੰਤਰ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
Republic Day : 76ਵੇਂ ਗਣਤੰਤਰ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ ਚੰਡੀਗੜ੍ਹ, 26ਜਨਵਰੀ(ਵਿਸ਼ਵ ਵਾਰਤਾ)...