ਰਿਆਤ ਬਾਹਰਾ ਨਰਸਿੰਗ ਕਾਲਜ ਨੇ ਵਰਲਡ ਹੈਲਥ ਡੇ ਮਨਾਇਆ
ਹੁਸ਼ਿਆਰਪੁਰ 9 ਅਪ੍ਰੈਲ (ਵਿਸ਼ਵ ਵਾਰਤਾ ) ਰਿਆਤ ਬਾਹਰਾ ਨਰਸਿੰਗ ਕਾਲਜ ਚ ਵਰਲਡ ਹੈਲਥ ਡੇ ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ ।ਇਸ ਮੌਕੇ ਤੇ ਨਰਸਿੰਗ ਕਾਲਜ ਦੇ ਪਿ੍ਰੰਸੀਪਲ ਪ੍ਰੋ. ਮੀਨਾਕਸ਼ੀ ਐਸ ਚਾਂਦ ਨੇ ਦੱਸਿਆ ਕਿ ਵਰਲਡ ਹੈਲਥ ਡੇ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਉਨ੍ਹਾਂ ਨੇ ਦੱਸਿਆ ਕਿ 1948 ਵਿਚ ਪਹਿਲੀ ਵਾਰ ਹੈਲਥ ਮੀਟਿੰਗ ਚ ਇਸਦੀ ਸ਼ੁਰੂਆਤ ਹੋਈ ਅਤੇ 1950 ਵਿਚ ਇਹ ਲਾਗੂ ਹੋ ਗਿਆ । ਇਸ ਮੌਕੇ ਤੇ ਵਿਦਿਆਰਥੀਆਂ ਵਿਚਕਾਰ ਪੋਸਟਰ ਮੇਕਿੰਗ ਦੇ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸਿਮਰਨ ਨੂੰ ਪਹਿਲਾ , ਜਸਕੀਰਤ ਕੌਰ ਨੂੰ ਦੂਸਰਾ ਅਤੇ ਰਵੀਨਾ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ਪ੍ਰਿੰਸੀਪਲ ਮੀਨਾਕਸ਼ੀ ਨੇ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ ਕੀਤਾ ।