ਰਾਹੁਲ ਗਾਂਧੀ ਫਿਰ ਤੋਂ ਬਣਨਗੇ ਕਾਂਗਰਸ ਦੇ ਪ੍ਰਧਾਨ
ਦਿੱਲੀ, 5ਜਨਵਰੀ(ਵਿਸ਼ਵ ਵਾਰਤਾ)- ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਚਲਦੇ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਰਾਹੁਲ ਗਾਂਧੀ ਹੀ ਦੁਬਾਰਾ ਕਾਂਗਰਸ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਤਿਆਰ ਹਨ। ਕਾਂਗਰਸ ਦੇ ਨੇਤਾਵਾਂ ਵਿੱਚ ਪ੍ਰਧਾਨ ਦੇ ਪਦ ਨੂੰ ਲੈ ਕੇ ਬੈਠਕ ਹੋਈ ਸੀ। ਇਸ ਮੀਟਿੰਗ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ,ਰਾਹੁਲ ਗਾਂਧੀ ਅਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੈਂਬਰ ਮੌਜੂਦ ਸਨ। ਸੋਨੀਆ ਗਾਂਧੀ ਦੇ ਆਵਾਸ 10ਜਨਪਥ ਤੇ ਕਰੀਬ 5 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ ਇਸ ਮੀਟਿੰਗ ਵਿੱਚ ਮੌਜੂਦ ਸਾਰੇ ਨੇਤਾਵਾਂ ਨੇ ਆਪਣੀ-ਆਪਣੀ ਗੱਲ ਪੇਸ਼ ਕੀਤੀ। ਬੈਠਕ ਵਿੱਚ ਰਾਹੁਲ ਗਾਂਧੀ ਨੂੰ ਪ੍ਰਧਾਨ ਦਾ ਪਦ ਸੰਭਾਲਣ ਦੀ ਮੰਗ ਉਠੀ। ਅੰਤ ਵਿੱਚ ਰਾਹੁਲ ਗਾਂਧੀ ਨੇ ਕਿਹਾ ਪਾਰਟੀ ਜੋ ਜ਼ਿੰਮੇਵਾਰੀ ਦੇਵੇਗੀ,ਉਸਨੂੰ ਉਹ ਨਿਭਾਉਣ ਲਈ ਤਿਆਰ ਹਨ।