ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਰਾਜਸਥਾਨ ‘ਚ ਅੱਜ ਆਖਰੀ ਦਿਨ
ਕੱਲ੍ਹ ਹਰਿਆਣਾ ਵਿੱਚ ਭਾਰਤ ਜੋੜੋ ਯਾਤਰਾ ਦੀ ਹੋਵੇਗੀ ਐਂਟਰੀ
ਚੰਡੀਗੜ੍ਹ, 20ਦਸੰਬਰ(ਵਿਸ਼ਵ ਵਾਰਤਾ)-ਰਾਜਸਥਾਨ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ ਹੈ। ਅੱਜ ਯਾਤਰਾ 23 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਅੱਜ ਦੀ ਯਾਤਰਾ ਮੰਗਲਵਾਰ ਸਵੇਰੇ ਕਰੀਬ 6.30 ਵਜੇ ਸ਼ੁਰੂ ਹੋਈ ਜੋ ਕਾਟੀਘਾਟੀ ਪਾਰਕ ਤੋਂ ਹੋ ਕੇ ਅਲਵਰ ਸ਼ਹਿਰ ਤੋਂ ਗੁਜ਼ਰੇਗੀ। ਇਹ ਯਾਤਰਾ 21 ਦਸੰਬਰ ਦੀ ਸਵੇਰ ਨੂੰ ਪਹਿਲੇ ਪੜਾਅ ਦੌਰਾਨ ਹਰਿਆਣਾ ਵਿੱਚ ਪ੍ਰਵੇਸ਼ ਕਰੇਗੀ।
ਅਲਵਰ ਰਾਹੁਲ ਗਾਂਧੀ ਦੇ ਕਰੀਬੀ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਭੰਵਰ ਜਤਿੰਦਰ ਸਿੰਘ ਦਾ ਹਲਕਾ ਹੈ। ਰਾਹੁਲ ਦੀ ਫੇਰੀ ਦੇ ਸਵਾਗਤ ਲਈ ਇਲਾਕੇ ਵਿੱਚ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਹਨ। ਜ਼ਿਲ੍ਹੇ ਤੋਂ ਸ਼ਕੁੰਤਲਾ ਰਾਵਤ ਅਤੇ ਟਿਕਰਾਮ ਜੂਲੀ ਗਹਿਲੋਤ ਸਰਕਾਰ ਵਿੱਚ ਮੰਤਰੀ ਹਨ।