ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਦੀ ਅੱਜ ਹੋਵੇਗੀ ਸ਼ੁਰੂਆਤ
ਚੰਡੀਗੜ੍ਹ, 7ਸਤੰਬਰ(ਵਿਸ਼ਵ ਵਾਰਤਾ)-ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਪਾਰਟੀ ਲੋਕਾਂ ਨੂੰ ਜੋੜਨ ਲਈ ਭਾਰਤ ਜੋੜੋ ਯਾਤਰਾ ਦੀ ਅੱਜ ਸ਼ੁਰੂਆਤ ਕਰੇਗੀ। ਇਹ ਯਾਤਰਾ ਹਰ ਰੋਜ਼ 25 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਅਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪਹੁੰਚਣ ਲਈ 150 ਦਿਨਾਂ ਵਿੱਚ 3570 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਪਿਆਰ ਅਤੇ ਭਾਈਚਾਰਾ ਫੈਲਾਉਣ ਲਈ ਕਾਂਗਰਸ ਨੇ ਇਸ ਯਾਤਰਾ ਦਾ ਨਾਂ ‘ਭਾਰਤ ਜੋੜੋ’ ਯਾਤਰਾ ਰੱਖਿਆ ਹੈ। ਰਾਹੁਲ ਗਾਂਧੀ ਕੰਨਿਆਕੁਮਾਰੀ ਤੋਂ ਭਾਰਤ ਜੋੜੋ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿੱਚ ਪਹਿਲੀ ਪ੍ਰਾਰਥਨਾ ਸਭਾ ਹੋਵੇਗੀ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਰਾਹੁਲ ਗਾਂਧੀ ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਰਾਕ ਮੈਮੋਰੀਅਲ, ਤਿਰੂਵੱਲੂਵਰ ਸਟੈਚੂ ਅਤੇ ਕਾਮਰਾਜ ਮੈਮੋਰੀਅਲ ਵੀ ਜਾਣਗੇ।