ਰਾਹੁਲ ਗਾਂਧੀ ਆਪਣੀਆਂ ਦੋਵੇ ਸੀਟਾਂ ‘ਤੇ ਅੱਗੇ, ਵਾਈਨਾੜ ਤੋਂ ਇਕ ਲੱਖ ਦੀ ਬਣਾਈ ਲੀਡ
ਲੁਧਿਆਣਾ ‘ਚ ਬਿੱਟੂ ਤੇ ਵੜਿੰਗ ‘ਚ ਤਕੜੀ ਟੱਕਰ, ਕਦੀ ਬਿੱਟੂ ਤੇ ਕਦੀ ਵੜਿੰਗ ਅੱਗੇ
ਦਿੱਲੀ, 4 ਜੂਨ (ਵਿਸ਼ਵ ਵਾਰਤਾ):- ਲੁਧਿਆਣਾ ‘ਚ ਵੋਟਾਂ ਦੀ ਗਿਣਤੀ ਦੇ ਰੁਝਾਨ ਬੇਹੱਦ ਦਿਲਚਸਪ ਬਣੇ ਹੋਏ ਹਨ। ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਅਤੇ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਮੁਕਾਬਲੇ ‘ਚ ਨਜਰ ਆ ਰਹੇ ਹਨ। ਕਦੀ ਬਿੱਟੂ ਥੋੜੀਆਂ ਜਹੀਆਂ ਵੋਟਾਂ ਨਾਲ ਅੱਗੇ ਹੋ ਜਾਂਦੇ ਹਨ ਅਤੇ ਕਦੀ ਵੜਿੰਗ ਬਿੱਟੂ ਨੂੰ ਪਛਾੜ ਦਿੰਦੇ ਹਨ। ਇਸ ਤਰਾਂ ਦੇ ਕੜੇ ਮੁਕਾਬਲੇ ‘ਚ ਨਤੀਜੇ ਦੇਣ ਨਾਲ ਆਉਣ ਦੀ ਸੰਭਾਵਨਾ ਹੈ। ਰਾਹੁਲ ਗਾਂਧੀ ਆਪਣੀਆਂ ਦੋਵੇ ਸੀਟਾਂ ‘ਤੇ ਲੀਡ ਕਰ ਰਹੇ ਹਨ। ਵਾਇਨਾੜ ਤੋਂ ਇਕ ਲੱਖ ਦੇ ਫਰਕ ਨਾਲ ਰਾਹੁਲ ਗਾਂਧੀ ਲੀਡ ਕਰ ਰਹੇ ਹਨ। ਹਰਸਿਮਰਤ ਬਾਦਲ ਬਠਿੰਡਾ ਤੋਂ 20000 ਵੋਟਾਂ ਨਾਲ ਲੀਡ ਕਰ ਰਹੇ ਹਨ।