ਡੀ ਸੀ ਵੱਲੋਂ ਕੀਤਾ ਗਿਆ ਸਨਮਾਨਿਤ
ਬੁਢਲਾਡਾ 6 ਫਰਵਰੀ (ਵਿਸ਼ਵ ਵਾਰਤਾ): ਦੇਸ਼ ਭਰ ਵਿੱਚ ਕਰੋਨਾ ਮਹਾਮਾਰੀ ਦੌਰਾਨ ਘਰਾਂ ਚ ਬੈਠੇ ਲੱਖਾਂ ਵਿਿਦਆਰਥੀਆਂ ਨੂੰ ਮੁਫਤ ਸਿੱਖਿਆ ਦੇਣ ਦੇ ਮੰਤਵ ਨਾਲ ਰਾਸ਼ਟਰੀ ਪੱਧਰ ਤੇ 85 ਦਿਨਾਂ ਦੇ ਕਾਰਜਕਾਲ ਦੌਰਾਨ ਦਿੱਤੀ ਗਈ ਸਿੱਖਿਆ ਦੇ ਆਧਾਰ ਤੇ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿੱਚ ਬੁਢਲਾਡਾ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਗਣਿਤ ਅਧਿਆਪਕ ਰੈਨੂ ਬਾਲਾ ਦੀ ਯੋਗ ਅਗਵਾਈ ਹੇਠ ਸਕੂਲ ਨੇ ਦੇਸ਼ ਭਰ ਵਿੱਚੋ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਾਨਦਾਰ ਪ੍ਰਾਪਤੀ ਤੇ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਵੱਲੋਂ ਸਕੂਲ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿੰ੍ਰਸੀਪਲ ਮੁਕੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਆਨਲਾਇਨ ਮੁਫਤ ਸਿੱਖਿਆ ਦੇਣ ਦੇ ਮੰਤਵ ਨਾਲ ਅਕਤੂਬਰ 2020 ਤੋਂ 24 ਦਸੰਬਰ 2020 ਤੱਕ 85 ਦਿਨਾਂ ਵਿੱਚ ਕਰਵਾਈ ਗਈ ਪੜਾਈ ਦੇ ਮੁਕਾਬਲੇ ਵਿੱਚ ਦੇਸ਼ ਭਰ ਦੇ 100 ਤੋਂ ਵੱਧ ਸਕੂਲਾਂ ਦੇ 1 ਲੱਖ ਤੋਂ ਵੱਧ ਵਿਿਦਆਰਥੀਆਂ ਨੇ ਭਾਗ ਲਿਆ। ਇਹ ਪ੍ਰਤੀਯੋਗਤਾ ਪ੍ਰਾਇਵੇਟ ਅਤੇ ਸਰਕਾਰੀ ਸਕੂਲਾਂ ਦੀ ਸਾਝੀ ਪ੍ਰਤੀਯੋਗਤਾ ਸੀ। ਪਰ ਫਿਰ ਵੀ ਵਿਿਦਆਰਥੀਆਂ ਨੇ ਇਸ ਪ੍ਰਤੀਯੋਗਤਾ ਦੌਰਾਨ ਵੱਖ ਵੱਖ ਪ੍ਰਕਾਰ ਦੀਆਂ ਔਕੜਾ ਦਾ ਸਾਹਮਣਾ ਕਰਦੇ ਹੋਏ ਆਪਣਾ ਹੋਸਲਾ ਨਾ ਛੱਡਿਆ ਅਤੇ ਪੁਰੇ ਭਾਰਤ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਉਨ੍ਹਾਂ ਦੱਸਿਆ ਕਿ 200 ਤੋਂ ਵੱਧ ਪੜਾਅ ਪਾਰ ਕਰਨ ਤੋਂ ਬਾਅਦ ਆਪਣੇ ਸਿਲੇਬਸ ਨਾਲ ਸੰਬੰਧਤ ਗਣਿਤ ਵਿਸ਼ੇ ਦੀ ਸਿੱਖਿਆ ਪ੍ਰਾਪਤ਼ ਕਰਦੇ ਹੋਏ ਆਪਣੇ ਕਦਮ ਸਫਲਤਾ ਵੱਲ ਵਧਾਏ। ਗਣਿਤ ਅਧਿਆਪਕ ਰੈਨੂ ਬਾਲਾ ਦੀ ਮਿਹਨਤ ਸਦਕਾ ਲੜਕੀਆਂ ਦੇ ਹੌਸਲੇ ਬੁਲੰਦ ਰਹੇ। ਦੇਸ਼ ਭਰ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੀ ਖਾਨ ਅਕੈਡਮੀ ਵੱਲੋ ਸਕੂਲ ਦੇ ਪ੍ਰਿੰਸੀਪਲ ਅਤੇ ਗਣਿਤ ਅਧਿਆਪਕ ਰੇਨੂੰ ਬਾਲਾ ਨੂੰ ਅਵਾਰਡ ਨਾਲ ਨਿਵਾਜਿਆ ਗਿਆ।