ਮੈਡਲ ਜਿੱਤ ਕੇ ਲਿਆਉਣ ‘ਤੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਰਨ ਦਾ ਦਿਵਾਇਆ ਭਰੋਸਾ
ਚੰਡੀਗੜ•, 3 ਦਸੰਬਰ- ਅੱਜ ਵਿਸ਼ਵ ਦਿਵਿਆਂਗਜਨ ਦਿਵਸ ਮੌਕੇ ਪੈਰਾ ਬੋਸ਼ੀਆ ਸਪੋਰਟਸ ਵੈੱਲਫੇਅਰ ਸੁਸਾਇਟੀ (ਇੰਡੀਆ) ਵੱਲੋਂ ਚੰਡੀਗੜ• ਸੈਕਟਰ-28ਏ, ਸਪਾਈਨਲ ਰਿਹੈਬ ਵਿਖੇ ਲਗਾਏ ਜਾ ਰਹੇ ਪੈਰਾ ਬੋਸ਼ੀਆ ਖੇਡ ਕੈਂਪ ਦੇ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਦਿਵਿਆਂਗ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਇਹ ਕੈਂਪ ਰਾਸ਼ਟਰੀ ਪੈਰਾ ਬੋਸ਼ੀਆ ਟੀਮ ਦੀ ਚੋਣ ਲਈ 28 ਨਵੰਬਰ 2019 ਤੋਂ ਚੱਲ ਰਿਹਾ ਸੀ। ਇਸ ਟੀਮ ਵੱਲੋਂ ਦੁਬਈ ਵਿਖੇ ਹੋ ਰਹੀਆਂ ਅੰਤਰ-ਰਾਸ਼ਟਰੀ ਪੈਰਾ ਬੋਸ਼ੀਆ ਖੇਡਾਂ ਵਿੱਚ ਭਾਗ ਲੈਣ ਲਈ ਭਾਰਤ ਦੀ ਪ੍ਰਤੀਨਿੱਧਤਾ ਕੀਤੀ ਜਾਣੀ ਹੈ। ਇਸ ਕੈਂਪ ਵਿੱਚ ਜਿਨ•ਾਂ 4 ਖਿਡਾਰੀਆਂ ਨੂੰ ਰਾਸ਼ਟਰੀ ਟੀਮ ਲਈ ਚੁਣਿਆ ਹੈ, ਉਨ•ਾਂ ਵਿੱਚ ਅਜੈ ਰਾਜ, ਬ੍ਰਿਜੇਸ਼ ਯਾਦਵ, ਨਿਵਰਨ ਪੂਮਾ, ਅੰਨਾ ਪੂਰਨਾ ਸ਼ਾਮਿਲ ਹਨ। ਇਹ ਖਿਡਾਰੀ ਸਰਕਾਰ ਵੱਲੋਂ ਅੰਤਰ-ਰਾਸ਼ਟਰੀ ਪੈਰਾ ਬੋਸ਼ੀਆ ਖੇਡਾਂ ਲਈ ਦੁਬਈ ਵਿਖੇ ਖੇਡਣ ਲਈ ਭੇਜੇ ਜਾਣਗੇ। ਚੇਅਰਮੈਨ ਸ੍ਰੀ ਬਿੰਦਰਾ ਨੇ ਅਗਲੇ ਮੁਕਾਬਿਲਆਂ ਲਈ ਇਨ•ਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸ਼ੁਭ ਇਛਾਵਾਂ ਦਿੱਤੀਆਂ ਅਤੇ ਮੈਡਲ ਜਿੱਤ ਕੇ ਲਿਆਉਣ ‘ਤੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਰਨ ਦਾ ਵਾਅਦਾ ਕੀਤਾ।
ਇਸ ਮੌਕੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ ਅਕਾਸ਼ਦੀਪ ਸਿੰਘ ਲਾਲੀ, ਸ੍ਰੀ ਜਸਪ੍ਰੀਤ ਸਿੰਘ ਧਾਲੀਵਾਲ (ਪ੍ਰੈਜ਼ੀਡੈਂਟ ਪੈਰਾ ਬੋਸ਼ੀਆ ਵੈੱਲਫੇਅਰ ਸੁਸਾਇਟੀ), ਸ੍ਰੀ ਸ਼ਮਿੰਦਰ ਸਿੰਘ ਢਿੱਲੋਂ (ਜਨਰਲ ਸਕੱਤਰ ਪੈਰਾ ਬੋਸ਼ੀਆ ਵੈੱਲਫੇਅਰ ਸੁਸਾਇਟੀ), ਦਵਿੰਦਰ ਸਿੰਘ ਬਰਾੜ (ਕੋਚ, ਪੈਰਾ ਬੋਸ਼ੀਆ ਵੈੱਲਫੇਅਰ ਸੁਸਾਇਟੀ) ਹਾਜ਼ਰ ਸਨ। ਅਖੀਰ ਵਿੱਚ ਰਾਸ਼ਟਰੀ ਪੈਰਾ ਬੋਸ਼ੀਆ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਚੇਅਰਮੈਨ ਸ੍ਰੀ ਬਿੰਦਰਾ ਦਾ ਸਮਾਗਮ ਵਿੱਚ ਪਹੁੰਚਣ ‘ਤੇ ਧੰਨਵਾਦ ਕੀਤਾ ਗਿਆ।
Breaking News : ਭਾਰਤ ਦਾ WTC Final ਦਾ ਸੁਪਨਾ ਟੁੱਟਿਆ
Breaking News : ਭਾਰਤ ਦਾ WTC Final ਦਾ ਸੁਪਨਾ ਟੁੱਟਿਆ ਬਾਰਡਰ ਗਵਾਸਕਰ ਟਰਾਫੀ ਦੇ ਆਖਰੀ ਮੈਚ ‘ਚ ਮਿਲੀ ਕਰਾਰੀ ਹਾਰ...