ਨਵੀਂ ਦਿੱਲੀ—ਸਾਧਵੀ ਸਰੀਰਕ ਸ਼ੋਸ਼ਣ ਕੇਸ ‘ਚ ਡੇਰਾ ਸੱਚਾ ਸੌਦਾ ਮੁਖੀ ਬਾਬਾ ਰਾਮ ਰਹੀਮ ਨੂੰ ਦੋਸ਼ੀ ਠਹਿਰਾਉਣ ਦੇ ਬਾਅਦ ਪੰਚਕੂਲਾ ਅਤੇ ਹਰਿਆਣਾ ਦੇ ਦੂਜੇ ਇਲਾਕਿਆਂ ‘ਚ ਭੜਕੀ ਹਿੰਸਾ ‘ਚ 30 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 300 ਤੋਂ ਵਧ ਲੋਕ ਜ਼ਖਮੀ ਹੋ ਗਏ। ਹੁਣ ਹਰਿਆਣਾ ਸਰਕਾਰ ਇਸ ਕਾਰਨ ਨਾਲ ਉਨ੍ਹਾਂ ਨੂੰ ਅੰਡਰਗਰਾਊਂਡ ਰੱਖਣਾ ਚਾਹੁੰਦੀ ਹੈ। ਸਰਕਾਰ ਚਾਹੁੰਦੀ ਹੈ ਕਿ ਸੂਬੇ ‘ਚ ਫਿਰ ਤਣਾਅ ਨਾ ਹੋਵੇ ਇਸ ਕਾਰਨ ਰਾਮ ਰਹੀਮ ਨੂੰ ਕਿੱਥੇ ਰੱਖਿਆ ਜਾਵੇ ਇਸ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਮੁਸ਼ਕਿਲਾਂ ਇਹ ਵੀ ਹਨ ਕਿ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਰਾਮ ਰਹੀਮ ਨੂੰ ਕੁਝ ਦਿਨਾਂ ‘ਚ ਗੁਪਤ ਤਰੀਕੇ ਨਾਲ ਰੋਹਤਕ ਤੋਂ ਕਿਸੇ ਹੋਰ ਜੇਲ ‘ਚ ਸ਼ਿਫਟ ਕਰ ਦਿੱਤਾ ਜਾਵੇਗਾ। ਹਾਲਾਂਕਿ ਇਸ ਮਾਮਲੇ ‘ਚ ਕੋਈ ਵੀ ਅਧਿਕਾਰੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ। ਰੋਹਤਕ ਰੇਂਜ ਦੇ ਆਈ.ਜੀ ਨਵਦੀਪ ਸਿੰਘ ਵਿਰਕ ਨੇ ਪ੍ਰੈੱਸ ਕਾਨਫਰੰਸ ‘ਚ ਗੁਰਮੀਤ ਨੂੰ ਰੋਹਤਕ ਜੇਲ ਤੋਂ ਸ਼ਿਫਟ ਕਰਨ ਦੀ ਗੱਲ ਦੇ ਸੰਕੇਤ ਦਿੱਤੇ ਸੀ।
ਇਸ ਦੇ ਇਲਾਵਾ ਚੰਡੀਗੜ੍ਹ ‘ਚ ਜੇਲ ਪ੍ਰਸ਼ਾਸਨ ਨਾਲ ਜੁੜੇ ਸਿਖਰ ਅਧਿਕਾਰੀ ਅਤੇ ਗ੍ਰਹਿ ਸਕੱਤਰ ਦੇ ‘ਚ ਇਕ ਘੰਟੇ ਤੱਕ ਬੈਠਕ ਹੋਈ ਹੈ। ਇਸ ਬੈਠਕ ‘ਚ ਰੋਹਤਕ ਜੇਲ ਅਤੇ ਗੁਰਮੀਤ ਦੀ ਸੁਰੱਖਿਆ ‘ਤੇ ਚਰਚਾ ਹੋਈ। ਇਸ ਬੈਠਕ ‘ਚ ਗੁਰਮੀਤ ਨੂੰ ਦੂਜੀ ਜੇਲ ਅਤੇ ਅੰਡਰਗਾਊਂਡ ਰੱਖਣ ਦੇ ਸੁਝਾਅ ‘ਤੇ ਅਧਿਕਾਰੀਆਂ ਨੇ ਸਹਿਮਤੀ ਜਤਾਈ ਹੈ। ਹਾਲਾਂਕਿ ਹਰਿਆਣਾ ਡੀ.ਜੀ. ਜੇਲ ਕੇ.ਪੀ. ਸਿੰਘ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਬੈਠਕ ‘ਚ ਕੇਵਲ ਰਿਸ਼ਤੇਦਾਰਾਂ ਨਾਲ ਮਿਲਣ ਅਤੇ ਸੁਰੱਖਿਆ ‘ਤੇ ਫੈਸਲਾ ਲਿਆ ਗਿਆ ਹੈ।