ਸਿਰਸਾ ਪੁਲਿਸ ਵੱਲੋਂ ਮਾਮਲਾ ਦਰਜ
ਇੱਕ ਸ਼ਖ਼ਸ ਗ੍ਰਿਫ਼ਤਾਰ
ਸਿਰਸਾ 9 ਅਪ੍ਰੈਲ( ਵਿਸ਼ਵ ਵਾਰਤਾ)- ਰਾਮ ਰਹੀਮ ਦੇ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਵਟਸਐਪ ਜ਼ਰੀਏ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ । ਹਨੀਪ੍ਰੀਤ ਨੇ ਪੁਲਸ ਨੂੰ ਸੂਚਨਾ ਦੇਣ ਮਗਰੋਂ ਸਿਰਸਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ
ਜਾਂਚ ਦੌਰਾਨ ਪੁਲੀਸ ਨੇ ਇੱਕ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਹੈ । ਗ੍ਰਿਫ਼ਤਾਰੀ ਮਗਰੋਂ ਸ਼ਖ਼ਸ ਡੱਬਵਾਲੀ ਦਾ ਦੱਸਿਆ ਜਾ ਰਿਹਾ ਹੈ। ਪੁਲੀਸ ਉਸ ਸ਼ਖ਼ਸ ਨੂੰ ਜਲਦ ਹੀ ਕੋਰਟ ਵਿੱਚ ਪੇਸ਼ ਕਰੇਗੀ।