ਰਾਮ ਰਹੀਮ ਦੀ ਫਰਲੋ ਖਿਲਾਫ ਪਟੀਸ਼ਨ ਤੇ ਹਾਈਕੋਰਟ ਵਿੱਚ ਸੁਣਵਾਈ
ਪੜ੍ਹੋ,ਹੁਣ ਕਦੋਂ ਹੋਵੇਗੀ ਸੁਣਵਾਈ
ਚੰਡੀਗੜ੍ਹ,23 ਫਰਵਰੀ(ਵਿਸ਼ਵ ਵਾਰਤਾ)- ਬਲਾਤਕਾਰ ਜਿਹੇ ਗੰਭੀਰ ਮਸਲਿਆਂ ਵਿੱਚ ਦੋਸ਼ੀ ਪਾਏ ਗਏ ਡੇਰਾ ਸੱਚਾ ਸੌੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਫਰਲੋ ਅਤੇ ਜੈੱਡ ਪਲੱਸ ਸਿਕਉਰਿਟੀ ਖਿਲਾਫ ਪਾਈ ਗਈ ਪਟੀਸ਼ਨ ਤੇ ਹਾਈਕੋਰਟ ਵਿਚ ਸੁਣਵਾਈ ਹੋਈ ਹੈ। ਮਾਮਲੇ ਦੀ ਅਗਲੀ ਤਰੀਕ 25 ਫਰਵਰੀ ਹੈ। ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਰਾਮ ਰਹੀਮ ਹਾਰਡਕੋਰ ਅਪਰਾਧੀ ਨਹੀਂ ਹੈ। ਜਿਸ ਤੇ ਹਾਈਕੋਰਟ ਨੇ ਰਾਮ ਰਹੀਮ ਨਾਲ ਜੁੜੇ ਸਾਰੇ ਮਾਮਲਿਆਂ ਦੀਆਂ ਕਾਪੀਆਂ ਸਰਕਾਰ ਕੋਲੋਂ ਮੰਗ ਲਈਆਂ ਹਨ। ਹੁਣ ਹਾਈਕੋਰਟ ਤੈਅ ਕਰੇਗਾ ਕਿ ਰਾਮ ਰਹੀਮ ਹਾਰਡਕੋਰ ਅਪਰਾਧੀ ਹੈ ਜਾਂ ਨਹੀਂ ।