ਰਾਮ ਰਹੀਮ ਦੀ ਫਰਲੋ ਖਿਲਾਫ ਅੱਜ ਹਾਈ ਕੋਰਟ ਵਿੱਚ ਸੁਣਵਾਈ
ਅਦਾਲਤ ਤੈਅ ਕਰੇਗੀ ਕਿ ਰਾਮ ਰਹੀਮ ਹਾਰਡਕੋਰ ਕ੍ਰਿਮੀਨਲ ਹੈ ਜਾਂ ਨਹੀਂ
ਚੰਡੀਗੜ੍ਹ,25 ਫਰਵਰੀ(ਵਿਸ਼ਵ ਵਾਰਤਾ)- ਬਲਾਤਕਾਰ ਅਤੇ ਕਤਲ ਦੇ ਗੰਭੀਰ ਮਸਲਿਆਂ ਵਿੱਚ ਦੋਸ਼ੀ ਪਾਏ ਗਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਫਰਲੋ ਖਿਲਾਫ ਪਾਈ ਗਈ ਪਟੀਸ਼ਨ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ। ਦੱਸ ਦਈਏ ਕਿ ਹਾਈ ਕੋਰਟ ਵੱਲੋਂ ਜਾਰੀ ਨੋਟਿਸ ਦੇ ਜਵਾਬ ਵਿੱਚ ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਰਾਮ ਰਹੀਮ ਹਾਰਡਕੋਰ ਕ੍ਰਿਮੀਨਲ ਨਹੀਂ ਹੈ। ਜਿਸ ਤੇ ਅਦਾਲਤ ਨੇ ਰਾਮ ਰਹੀਮ ਨਾਲ ਜੁੜੇ ਸਾਰੇ ਦਸਤਾਵੇਜ ਅਤੇ ਕੇਸ ਮੰਗੇ ਸਨ ਅਤੇ ਕਿਹਾ ਸੀ ਕਿ ਅਦਾਲਤ ਤੈਅ ਕਰੇਗੀ ਕਿ ਰਾਮ ਰਹੀਮ ਹਾਰਡਕੋਰ ਕ੍ਰਿਮੀਨਲ ਹੈ ਜਾਂ ਨਹੀਂ । ਦੱਸ ਦਈਏ ਕਿ ਰਾਮ ਰਹੀਮ ਦੀ ਫਰਲੋ ਪਰਸੋਂ ਯਾਨਿ ਕਿ 27 ਫਰਵਰੀ ਨੂੰ ਪੂਰੀ ਹੋ ਜਾਵੇਗੀ।