ਚੰਡੀਗੜ੍ਹ, 24 ਅਗਸਤ(ਵਿਸ਼ਵ ਵਾਰਤਾ): ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੀ ਕਿਸਮਤ ਦਾ ਫੈਸਲਾ ਸਖ਼ਤ ਅਤੇ ਸਾਫ਼ ਅਕਸ ਵਾਲੇ ਜੱਜ ਜਗਦੀਪ ਸਿੰਘ ਹੱਥਾਂ ਵਿਚ ਹੈ. ਕੱਲ ਡੇਰਾ ਮੁੱਖੀ ਤੇ ਚਾਲ ਰਹੇ ਰੇਪ ਕੈਸੇ ਦਾ ਫੈਸਲਾ ਆਉਣ ਵਾਲਾ ਹੈ, ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਫੈਸਲਾ ਡੇਰਾ ਮੁੱਖੀ ਦੇ ਵਿਰੋਧ ਚ ਆਉਣ ਦੀ ਸੰਭਾਵਨਾ ਹੈ। ਜਗਦੀਪ ਸਿੰਘ ਇੱਕ ਬਹੁਤ ਹੀ ਕਾਬਲ, ਸਖਤ ਅਤੇ ਸਾਫ਼ ਰਿਕਾਰਡ ਵਾਲੇ ਜੱਜ ਹਨ, ਜਿਸ ਦਾ ਕੋਈ ਨਿੰਦਿਆ ਵਾਲਾ ਰਵੱਈਆ ਨਹੀਂ ਹੈ। ਇਸ ਤਰ੍ਹਾਂ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਜੱਜ ਜਗਦੀਪ ਸਿੰਘ ਦਾ ਕਾਨੂੰਨੀ ਭਾਈਚਾਰੇ ਦੇ ਸਾਥੀਆਂ ਨੇ ਪਰਿਚੇ ਦਿੱਤਾ ਹੈ।
ਸਿੰਘ 15-ਸਾਲ ਪੁਰਾਣੇ ਬਲਾਤਕਾਰ ਦੇ ਮਾਮਲੇ ਵਿਚ ਸਿਰਸਾ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ ਸ਼ੁੱਕਰਵਾਰ ਨੂੰ ਸਜ਼ਾ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। 2002 ਵਿਚ ਉਸ ਤੇ ਦੋ ਸਾਧਵੀਆਂ ਵਲੋਂ ਬਲਾਤਕਾਰ ਦਾ ਦੋਸ਼ ਲਾਇਆ ਗਿਆ ਸੀ। ਜਗਦੀਪ ਸਿੰਘ ਪਿਛਲੇ ਸਾਲ ਸੀਬੀਆਈ ਦੇ ਵਿਸ਼ੇਸ਼ ਜੱਜ ਵਜੋਂ ਨਿਯੁਕਤ ਕੀਤੇ ਗਏ ਸਨ। ਇਹ ਉਨ੍ਹਾਂ ਦੀ ਦੂਜੀ ਜੂਡੀਸ਼ੀਅਲ ਨਾਯੁਕਤੀ ਹੈ।
ਜਗਦੀਪ ਸਿੰਘ 2012 ਵਿਚ ਹਰਿਆਣਾ ਦੀ ਨਿਆਂਇਕ ਸੇਵਾਵਾਂ ਵਿਚ ਸ਼ਾਮਲ ਹੋਏ ਸਨ ਅਤੇ ਸੋਨੀਪਤ ਵਿਚ ਤਾਇਨਾਤ ਸਨ। ਸੀ.ਬੀ.ਆਈ. ਅਦਾਲਤ ਦੀ ਨਾਯੁਕਤੀ, ਜੋ ਆਮ ਤੌਰ ‘ਤੇ ਹਾਈ ਕੋਰਟ ਵੱਲੋਂ ਬਹੁਤ ਸਾਰੇ ਚੈਕਾਂ ਦੇ ਬਾਅਦ ਦਿੱਤਾ ਜਾਂਦਾ ਹੈ, ਇਹ ਉਨ੍ਹਾਂ ਦੀ ਦੁੱਜੀ ਨਾਯੁਕਤੀ ਹੈ। ਨਿਆਂਇਕ ਸੇਵਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਸਨ। “ਸਿੰਘ ਨੂੰ ਨੀਵਾਂ ਪਰੋਫਾਇਲ ਰੱਖਣਾ ਪਸੰਦ ਹੈ ਅਤੇ ਉਹ ਕੁਝ ਸ਼ਬਦਾਂ ਦੇ ਵੇਯਕਤੀ ਹਨ। ਉਹ ਸਾਰੇ ਜੋ ਉਨ੍ਹਾਂ ਨੂੰ ਜਾਣਦੇ ਹਨ ਉਹਨਾਂ ਨੂੰ ਜਗਦੀਪ ਸਿੰਘ ਦੀ ਯੋਗਤਾ ਅਤੇ ਇਮਾਨਦਾਰੀ ਲਈ ਭਰੋਸਾ ਹੈ, ਇਕ ਵਕੀਲ ਨੇ ਕਿਹਾ ਜੋ ਕਿ ਉਹਨਾਂ ਨਾਲ ਅਭਿਆਸ ਕਰਦਾ ਰਿਹਾ ਹੈ। ਸਿੰਘ, ਜੋ ਹਰਿਆਣੇ ਤੋਂ ਹਨ, ਨੇ 2000 ਅਤੇ 2012 ਦੇ ਵਿਚਾਲੇ ਸਿਵਲ ਅਤੇ ਫੌਜਦਾਰੀ ਕੇਸਾਂ ਵਿਚਾਲੇ ਦੋਵਾਂ ਨੂੰ ਚੁੱਕਿਆ.