ਬੇਅਦਬੀ ਮਾਮਲਿਆਂ ਨਾਲ ਜੁੜੀ ਵੱਡੀ ਖਬਰ
ਰਾਮ ਰਹੀਮ ਕੋਲੋਂ ਇਕ ਵਾਰ ਫਿਰ ਤੋਂ ਪੁੱਛਗਿੱਛ ਕਰੇਗੀ ਐਸਆਈਟੀ,ਜਵਾਬ ਦਾਖਲ ਕਰਨ ਲਈ ਪੰਜਾਬ ਸਰਕਾਰ ਨੇ ਮੰਗਿਆ ਸਮਾਂ
ਦੇਖੋ ਹੁਣ ਕਦੋਂ ਹੋਵੇਗੀ ਮਾਮਲੇ ਦੀ ਸੁਣਵਾਈ
ਚੰਡੀਗੜ੍ਹ,12 ਨਵੰਬਰ(ਵਿਸ਼ਵ ਵਾਰਤਾ)-ਐਸਆਈਟੀ ਵੱਲੋਂ ਬੀਤੀ 8 ਤਰੀਕ ਨੂੰ ਰਾਮ ਰਹੀਮ ਕੋਲੋਂ ਕੀਤੀ ਗਈ ਪੁੱਛਗਿੱਛ ਦੀ ਰਿਪੋਰਟ ਹਾਈਕੋਰਟ ਵਿੱਚ ਅੱਜ ਨਹੀਂ ਪੇਸ਼ ਕੀਤੀ ਗਈ । ਜਵਾਬ ਦਾਖਲ ਕਰਨ ਲਈ ਸਰਕਾਰੀ ਵਕੀਲਾਂ ਨੇ ਹਫਤਿਆਂ ਦਾ ਸਮਾਂ ਮੰਗਿਆ ਹੈ। ਇਸ ਦੇ ਨਾਲ ਹੀ ਹੁਣ ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਨੂੰ ਹੋਵੇਗੀ। ਐਸਆਈਟੀ ਨੇ ਇੱਕ ਵਾਰ ਫੇਰ ਤੋਂ ਰਾਮ ਰਹੀਮ ਕੋਲੋਂ ਪੁੱਛਗਿੱਛ ਕਰਨ ਦੀ ਗੱਲ ਵੀ ਕਹੀ ਹੈ।