ਰਾਬਰਟ ਵਾਡਰਾ ਦੇ ਘਰ ਪਹੁੰਚੀ ਇਨਕਮ ਟੈਕਸ ਵਿਭਾਗ ਦੀ ਟੀਮ
ਚੰਡੀਗੜ੍ਹ, 4 ਜਨਵਰੀ (ਵਿਸ਼ਵ ਵਾਰਤਾ)- ਬੇਨਾਮੀ ਸਪੰਤੀ ਕੇਸ ਵਿੱਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਤੋਂ ਇਨਕਮ ਵਿਭਾਗ ਦੇ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ।ਇਸ ਮਾਮਲੇ ਵਿੱਚ ਇਨਕਮ ਵਿਭਾਗ ਨੇ ਰਾਬਰਟ ਵਾਡਰਾ ਨੂੰ ਨੋਟਿਸ ਭੇਜਿਆ ਸੀ। ਪਰ ਉਹ ਇਨਕਮ ਟੈਕਸ ਦੇ ਦਫਤਰ ਨਹੀਂ ਪਹੁੰਚੇ। ਇਸ ਤੋਂ ਬਾਅਦ ਅਫਸਰ ਸਿੱਧੇ ਰਾਬਰਟ ਵਾਡਰਾ ਦੇ ਦਫਤਰ ਪਹੁੰਚ ਗਏ ਅਤੇ ਉਹਨਾਂ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ।