– ਮੁਹਿੰਮ ਨੂੰ ਬਲ ਦੇਣ ਲਈ ਈ.ਈ.ਐਸ.ਐਲ. ਦੀਆਂ 16 ਮੋਬਾਇਲ ਵੈਨਾਂ ਨੂੰ ਕੀਤਾ ਜਾਵੇਗਾ ਰਵਾਨਾ
– ਅਤਿ ਆਧੁਨਿਕ ਬਿਜਲੀ ਉਪਕਰਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵੈਨਾਂ ਕਰਨਗੀਆਂ ਪੂਰੇ ਸੂਬੇ ਦਾ ਦੌਰਾ
– ਪੰਜਾਬ ਵਿਚ ਹੁਣ ਤੱਕ 6.5 ਲੱਖ ਦੇ ਕਰੀਬ ਐਲ.ਈ.ਡੀ. ਬਲਬ, 45000 ਐਲ.ਈ.ਡੀ. ਟਿਊਬ ਲਾਈਟਾਂ ਅਤੇ ਘੱਟ ਬਿਜਲੀ ਖ਼ਪਤ ਕਰਨ ਵਾਲੇ 10000 ਪੱਖੇ ਵੰਡੇ ਜਾ ਚੁੱਕੇ ਹਨ
ਚੰਡੀਗੜ, 8 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਬਿਜਲੀ ਦੀ ਖਪਤ ਨੂੰ ਘਟਾਉਣ ਵਾਲੇ ਉਪਕਰਨਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ 10 ਜਨਵਰੀ, 2018 ਨੂੰ ਉਜਾਲਾ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਇੱਕ ਬੁਲਾਰੇ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਇਸ ਜਾਗਰੂਕਤਾ ਮੁਹਿੰਮ ਤਹਿਤ ਵੀ.ਆਈ.ਪੀ. ਗੈਸਟ ਹਾਊਸ, ਪੀ.ਐਸ.ਟੀ.ਸੀ.ਐਲ. (ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ), ਐਸ.ਏ.ਐਸ ਨਗਰ ਤੋਂ ਸਵੇਰੇ 10 ਵਜੇ ਇਕ ਸਮਾਗਮ ਨੂੰ ਸੰਬੋਧਨ ਕਰਨ ਤੋਂ ਬਾਅਦ 16 ਉਜਾਲਾ ਵੈਨਾਂ ਨੂੰ ਰਵਾਨਾ ਕਰਨਗੇ। ਇਹ ਮੋਬਾਇਲ ਵੈਨਾਂ ਉਜਾਲਾ ਐਲ.ਈ.ਡੀ. ਬਲਬ, ਐਲ.ਈ.ਡੀ. ਟਿਊਬ ਲਾਈਟਾਂ ਅਤੇ ਘੱਟ ਬਿਜਲੀ ਖਪਤ ਵਾਲੇ ਪੱਖਿਆਂ ਨੂੰ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਉਤਸ਼ਾਹਿਤ ਕਰਨ ਲਈ ਖਾਸ ਤੌਰ ‘ਤੇ ਤਿਆਰ ਕੀਤੀਆਂ ਗਈਆਂ ਹਨ। ਬੁਲਾਰੇ ਨੇ ਦੱਸਿਆ ਕਿ ਇਨਾਂ ਵੈਨਾਂ ਰਾਹੀਂ ਈ.ਈ.ਐਸ.ਐਲ. (ਐਨਰਜੀ ਐਫੀਸ਼ੇਂਸੀ ਸਰਵਿਸਿਸ ਲਿਮਟਿਡ) ਦੀ ਪ੍ਰਚਾਰ ਸਮੱਗਰੀ ਅਤੇ ਵੰਡ ਕੇਂਦਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
ਉਜਾਲਾ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਬੁਲਾਰੇ ਨੇ ਕਿਹਾ ਕਿ 24 ਮਈ, 2017 ਨੂੰ ਉਜਾਲਾ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਈ.ਈ.ਐਸ.ਐਲ. ਵੱਲੋਂ ਹੁਣ ਤੱਕ 6.5 ਲੱਖ ਦੇ ਕਰੀਬ ਐਲ.ਈ.ਡੀ. ਬਲਬ, 45000 ਐਲ.ਈ.ਡੀ. ਟਿਊਬਾਂ ਅਤੇ ਘੱਟ ਬਿਜਲੀ ਖਪਤ ਵਾਲੇ 10000 ਪੱਖੇ ਵੰਡੇ ਜਾ ਚੁੱਕੇ ਹਨ । ਉਪਕਰਨਾਂ ਦੀ ਵੰਡ ਸਬੰਧੀ ਅਤੇ ਵੰਡ ਕੇਂਦਰਾਂ ਦੇ ਪਤੇ ਸਬੰਧੀ ਜਾਣਕਾਰੀ http://www.ujala.gov.in/state-
ਈ.ਈ.ਐਸ.ਐਲ. ਵੱਲੋਂ ਚਲਾਈ ਜਾ ਰਹੀ ਇਸ ਸਕੀਮ ਤਹਿਤ ਉਪਕਰਨਾਂ ਦੀਆਂ ਕੀਮਤਾਂ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇੱਕ ਐਲ.ਈ.ਡੀ. ਬਲਬ ਦੀ ਕੀਮਤ 70 ਰੁਪਏ, ਇੱਕ ਐਲ.ਈ.ਡੀ. ਟਿਊਬ 220 ਰੁਪਏ ਅਤੇ ਛੱਤ ਵਾਲੇ ਦੇ ਪੱਖੇ ਦੀ ਕੀਮਤ 1110 ਰੁਪਏ ਹੈ। ਸੂਬੇ ਦੇ 15 ਜ਼ਿਲਿਆਂ ਵਿੱਚ ਸਥਿਤ ਵੱਖ-ਵੱਖ ਕੇਂਦਰਾਂ ਤੋਂ ਖਪਤਕਾਰ ਇਹ ਉਪਕਰਨ ਖਰੀਦ ਸਕਦੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਅਤੇ ਸ੍ਰੀ ਸਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ ਬਿਜਲੀ ਵੀ ਇਸ ਮੌਕੇ ਸੰਬੋਧਨ ਕਰਨਗੇ। ਜਦਕਿ ਈ.ਈ.ਐਸ.ਐਲ. (ਪੰਜਾਬ) ਦੇ ਖੇਤਰੀ ਮੈਨੇਜਰ ਸ੍ਰੀ ਨਿਤਿਨ ਭੱਟ ਵੱਲੋਂ ਉਜਾਲਾ ਮੁਹਿੰਮ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾਵੇਗੀ ਅਤੇ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਸ੍ਰੀ ਏ. ਵੇਨੂੰ ਪ੍ਰਸਾਦ ਲੋਕਾਂ ਦਾ ਧੰਨਵਾਦ ਕਰਨਗੇ।
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ – ਕੁੱਲ 56.20 ਫੀਸਦੀ ਹੋਈ ਵੋਟਿੰਗ
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ - ਕੁੱਲ 56.20 ਫੀਸਦੀ ਹੋਈ ਵੋਟਿੰਗ ਕਪੂਰਥਲਾ , 21 ਦਸੰਬਰ (ਵਿਸ਼ਵ...