ਚੰਡੀਗੜ, 15 ਨਵੰਬਰ (ਵਿਸਵ ਵਾਰਤਾ)-ਊਰਜਾ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਬਾਹਰੋਂ ਲੱਭਣ ਦੀ ਕੋਸ਼ਿਸ਼ ਨਾ ਕਰਨ।
ਦਿੱਲੀ ਦੇ ਪ੍ਰਦੂਸ਼ਨ ਲਈ ਪੰਜਾਬ ਅਤੇ ਹਰਿਆਣਾ ਨੂੰ ਦੋਸ਼ੀ ਠਹਿਰਾਉਣ ਲਈ ਸ੍ਰੀ ਕੇਜਰੀਵਾਲ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤੇ ਟਿੱਪਣੀ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਨ ਦੇ ਕਾਰਨ ਹੋਰ ਹਨ ਕਿਉਂਕਿ ਪਰਾਲੀ ਦੇ ਧੂੰਏਂ ਦਾ ਇਸ ਪ੍ਰਦੂਸ਼ਨ ‘ਚ 25 ਫੀਸਦੀ ਹਿੱਸਾ ਵੀ ਨਹੀਂ ਹੈ।
ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਪਰਾਲੀ ਦਾ ਧੂੰਆਂ ਸਿਰਫ ਕੁਝ ਸਮੇਂ ਲਈ ਸਮੱਸਿਆ ਪੈਦਾ ਕਰਦਾ ਹੈ ਜਦੋਂਕਿ ਦਿੱਲੀ ਪ੍ਰਦੂਸ਼ਨ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ। ਉਨ•ਾਂ ਕਿਹਾ ਕਿ ਸ੍ਰੀ ਕੇਜਰੀਵਾਲ ਆਪਣੀ ਇਸ ਸਮੱਸਿਆ ਵਿੱਚ ਪੰਜਾਬ ਅਤੇ ਹਰਿਆਣਾ ਨੂੰ ਸ਼ਾਮਿਲ ਕਰਕੇ ਆਪਣੀਆਂ ਗਲਤੀਆਂ ਨੂੰ ਦੂਸਰਿਆਂ ਦੇ ਸਿਰ ਮੜ•ਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਦਿੱਲੀ ਦੇ ਲੋਕਾਂ ਦਾ ਧਿਆਨ ਅਸਲ ਸਮੱਸਿਆ ਤੋਂ ਹਟਾਇਆ ਜਾ ਸਕੇ।
ਦਿੱਲੀ ਦੇ ਪ੍ਰਦੂਸ਼ਨ ਦੇ ਵੱਡੇ ਸਰੋਤਾਂ ਦਾ ਪਤਾ ਲਾਉਣ ਤੇ ਇੰਨ•ਾ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਸਬੰਧੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਮਸ਼ਵਰਾ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਦਿੱਲੀ ਦੀ ਸਮੱਸਿਆ ਦਾ ਹੱਲ ਪੰਜਾਬ ਜਾਂ ਹਰਿਆਣਾ ਵਿੱਚ ਨਹੀਂ ਬਲਕਿ ਦਿੱਲੀ ਵਿੱਚ ਹੀ ਹੈ ਅਤੇ ਲੋੜ ਹੈ ਕਿ ਤੁਸੀਂ ਇਸ ਗੱਲ ਨੂੰ ਸਮਝੋ।
ਰਾਣਾ ਗੁਰਜੀਤ ਸਿੰਘ ਨੇ ਸ੍ਰੀ ਕੇਜਰੀਵਾਲ ਨੂੰ ਕਿਹਾ ਕਿ ਬੀਜਿੰਗ ਉਲੰਪਿਕ ਤੋਂ ਪਹਿਲਾਂ ਚੀਨ ਵਿੱਚ ਵੀ ਬਹੁਤ ਧੂਆਂ ਅਤੇ ਪ੍ਰਦੂਸ਼ਨ ਸੀ ਅਤੇ ਉਥੋਂ ਦੀ ਸਰਕਾਰ ਨੇ ਨਕਲੀ ਬਾਰਿਸ਼ ਵਰਗੀਆਂ ਆਧੁਨਿਕ ਵਿਗਿਆਨਕ ਵਿਧੀਆਂ ਦੀ ਵਰਤੋਂ ਨਾਲ ਇਸ ਸਮੱਸਿਆ ਦਾ ਹੱਲ ਕੀਤਾ ਸੀ। ਉਨ•ਾਂ ਸਵਾਲ ਕੀਤਾ ਕਿ ਦਿੱਲੀ ਸਰਕਾਰ ਅਜਿਹੇ ਹੱਲ ਅਪਨਾਉਣ ਦੀ ਜਗ•ਾ ਦੂਸਰੇ ਰਾਜਾਂ ‘ਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ?
KHADOOR SAHIB NEWS :ਜੇ ਅਮ੍ਰਿਤਪਾਲ ਸਿੰਘ MP ਵਜੋਂ ਸੋਹੁੰ ਨਹੀਂ ਚੁੱਕ ਪਾਉਂਦੇ, ਤਾ ਕੀ ਕਹਿੰਦਾ ਹੈ ਕਾਨੂੰਨ !!!
ਨਵੀਂ ਦਿੱਲੀ 25 ਜੂਨ (ਵਿਸ਼ਵ ਵਾਰਤਾ)KHADOOR SAHIB NEWS: ਅੱਜ ਪੰਜਾਬ ਦੇ 13 ਚੁਣੇ ਗਏ ਲੋਕ ਸਭਾ ਮੈਂਬਰਾਂ ਵਿੱਚੋਂ ਇੱਕ...