ਰਾਜ ਕੁੰਦਰਾ : ਅਸ਼ਲੀਲ ਫਿਲਮਾਂ ਬਣਾਉਣ ਦਾ ਮਾਮਲਾ
25 ਅਗਸਤ ਨੂੰ ਹੋਵੇਗੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ
ਚੰਡੀਗੜ੍ਹ , 18ਅਗਸਤ(ਵਿਸ਼ਵ ਵਾਰਤਾ)- ਕਾਰੋਬਾਰੀ ਰਾਜ ਕੁੰਦਰਾ ਨੂੰ ਸਾਈਬਰ ਨਾਲ ਸਬੰਧਤ ਅਸ਼ਲੀਲਤਾ ਮਾਮਲੇ ਵਿੱਚ ਬੰਬੇ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਬੰਬੇ ਹਾਈ ਕੋਰਟ ਨੇ ਰਾਜ ਕੁੰਦਰਾ ਨੂੰ ਅੰਤਿਮ ਰਾਹਤ ਦੇ ਦਿੱਤੀ ਹੈ ਅਤੇ 25 ਅਗਸਤ ਤੱਕ ਉਸਦੀ ਜ਼ਮਾਨਤ ਦੀ ਸੁਣਵਾਈ ਰਾਖਵੀਂ ਰੱਖੀ ਹੈ।
ਦੱਸ ਦੇਈਏ ਕਿ ਰਾਜ ਕੁੰਦਰਾ ਨੇ ਸਾਲ 2020 ਵਿੱਚ ਬੰਬਈ ਵਿੱਚ ਸਾਈਬਰ ਪੁਲਿਸ ਦੁਆਰਾ ਦਰਜ ਕੀਤੇ ਗਏ ਇੱਕ ਕੇਸ ਵਿੱਚ ਜ਼ਮਾਨਤ ਦੀ ਮੰਗ ਕੀਤੀ ਸੀ। ਰਾਜ ਕੁੰਦਰਾ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਸਾਈਬਰ ਪੁਲਿਸ ਵੱਲੋਂ ਪਿਛਲੇ ਸਾਲ ਦਰਜ ਕੀਤੀ ਐਫ.ਆਈ.ਆਰ ਵਿੱਚ ਉਸ ਦਾ ਨਾਂ ਸ਼ਾਮਲ ਨਹੀਂ ਸੀ। ਇਸਦੇ ਨਾਲ ਹੀ, ਕੁੰਦਰਾ ਨੇ ਕਿਹਾ ਕਿ ਉਸਨੇ ਪੁਲਿਸ ਨੂੰ ਆਪਣਾ ਬਿਆਨ ਵੀ ਦਿੱਤਾ ਸੀ ਅਤੇ ਜਾਂਚ ਵਿੱਚ ਸਹਾਇਤਾ ਲਈ ਕਈ ਮੌਕਿਆਂ ਤੇ ਜਾਂਚਕਰਤਾ ਦੇ ਦਫਤਰ ਵੀ ਗਿਆ ਸੀ। ਉਸਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀ ਨੂੰ ਸਾਰੇ ਜ਼ਰੂਰੀ ਦਸਤਾਵੇਜ਼ ਮੁਹੱਈਆ ਕਰਵਾ ਦਿੱਤੇ ਹਨ ਅਤੇ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ।
ਗੌਰਤਲਬ ਹੈ ਕਿ ਇਸ ਸਮੇਂ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਐਪਸ ਉੱਤੇ ਅਪਲੋਡ ਕਰਨ ਦੇ ਲਈ ਜੇਲ੍ਹ ਵਿੱਚ ਹਨ। ਉਸ ਬਾਰੇ ਹੁਣ ਤੱਕ ਕਈ ਵੱਡੇ ਖੁਲਾਸੇ ਹੋਏ ਹਨ। ਉਸਦੇ ਨਾਲ 11 ਲੋਕਾਂ ਤੇ ਕੇਸ ਦਰਜ ਕੀਤਾ ਗਿਆ ਸੀ।