ਪਾਰਟੀ ਵਿਰੋਧੀ ਗਤਿਵਿਧੀਆਂ ਵਿੱਚ ਸ਼ਾਮਿਲ ਹੋਣ ਵਾਲਿਆਂ ਖਿਲਾਫ ਕਾਂਗਰਸ ਪਾਰਟੀ ਸਖ਼ਤ
ਰਾਜਾ ਵੜਿੰਗ ਨੇ ਫਿਲੌਰ ਦੇ ਚਾਰ ਆਗੂਆਂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਸਤਾ
ਚੰਡੀਗੜ੍ਹ,16 ਜੂਨ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਨੇ ਪਾਰਟੀ ਵਿਰੋਧੀ ਗਤਿਵਿਧੀਆਂ ਦੇ ਦੋਸ਼ਾਂ ਤਹਿਤ ਜਲੰਧਰ ਦੇ ਫਿਲੌਰ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਚਾਰ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ। ਇਹਨਾਂ ਵਿੱਚ ਯਸ਼ਪਾਲ ਗਿੰਦਾ,ਰਾਜਵਿੰਦਰ ਕੌਰ,ਪਰਮਜੀਤ ਭਾਰਤੀ ਅਤੇ ਯਸ਼ਪਾਲ ਗਿੰਦਾ ਦੇ ਬੇਟੇ ਪਵਨ ਕੁਮਾਰ ਸ਼ਾਮਿਲ ਹਨ।