ਰਾਜਾ ਵੜਿੰਗ ਦੀ ਸੰਗਰੂਰ ਫੇਰੀ ਵਿਚਾਲੇ ਕਾਂਗਰਸ ਨੂੰ ਵੱਡਾ ਝਟਕਾ
ਜ਼ਿਲ੍ਹਾ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਨੇ ਇਕੱਠਿਆਂ ਦਿੱਤੇ ਅਸਤੀਫ਼ੇ
ਚੰਡੀਗੜ੍ਹ,19 ਮਈ(ਵਿਸ਼ਵ ਵਾਰਤਾ)-ਅੱਜ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਹੈ ਜਦੋਂ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰਪਾਲ ਭੋਲਾ ਅਤੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਦੱਸ ਦਈਏ ਕਿ ਅੱਜ ਪੰਜਾ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਸੰਗਰੂਰ ਦੇ ਦੌਰੇ ਉਤੇ ਹਨ ਅਤੇ ਉਹ ਸਵੇਰੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਗ੍ਰਹਿ ਵਿਖੇ ਵੀ ਪਹੁੰਚ ਗਏ ਹਨ।