ਰਾਜਾ ਵੜਿੰਗ ਦਾ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਹਮਲਾ
ਕਿਰਪਾ ਕਰਕੇ ਰਿਟਾਇਰ ਹੋ ਜਾਓ,ਸਾਡੇ ਨਾਲ ਪੰਗਾ ਨਾ ਲਵੋ- ਰਾਜਾ ਵੜਿੰਗ
ਚੰਡੀਗੜ੍ਹ,6 ਨਵੰਬਰ(ਵਿਸ਼ਵ ਵਾਰਤਾ)- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੇ ਤਿੱਖੇ ਹਮਲਿਆਂ ਦਾ ਦੌਰ ਜਾਰੀ ਹੈ। ਇਸੇ ਹੀ ਕੜੀ ਵਿੱਚ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਟਵੀਟ ਕਰਕੇ ਕੈਪਟਨ ਨੂੰ ਸਮਝੌਤਾ ਕਰਨ ਵਾਲਾ ਮੁੱਖ ਮੰਤਰੀ ਦੱਸਦਿਆਂ ਕਿਹਾ ਹੈ ਕਿ ਉਹ ਕਦੇ ਵੀ ਬਾਦਲਾਂ ਤੇ ਭਾਜਪਾ ਦੇ ਖਿਲਾਫ ਆਰਾਮ ਖੇਤਰ ਤੋਂ ਬਾਹਰ ਨਹੀਂ ਆਏ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਰਪਾ ਕਰਕੇ ਰਿਟਾਇਰ ਹੋ ਜਾਓ ਸਾਡੇ ਨਾਲ ਪੰਗਾ ਨਾ ਲਵੋ। ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 2 ਨਵੰਬਰ ਨੂੰ ਹੀ ਕਾਂਗਰਸ ਪਾਰਟੀ ਚੋਂ ਅਸਤੀਫਾ ਦਿੱਤਾ ਹੈ। ਆਪਣੇ ਸੱਤ ਪੰਨਿਆਂ ਦੇ ਅਸਤੀਫੇ ਵਿੱਚ ਕੈਪਟਨ ਨੇ ਕੁੱਝ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੇ ਰੇਤ ਮਾਇਨਿੰਗ ਨਾਲ ਜੁੜੇ ਹੋਣ ਦਾ ਖੁਲਾਸਾ ਕੀਤਾ ਸੀ
You @capt_amarinder as a compromised CM, was just like writing with black ink on a black paper… While the promise was to deliver in black and white. you never came out of the comfort zone against Badals and BJP.
Pl retire don't mess with us @INCPunjab .— Amarinder Singh Raja Warring (@RajaBrar_INC) November 5, 2021