ਚੰਡੀਗੜ 4 ਜੂਨ( ਵਿਸ਼ਵ ਵਾਰਤਾ)-ਪੰਜਾਬ ‘ਚ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਤਿੰਨ ਸੀਟਾਂ ਅਜਿਹੀਆਂ ਨੇ ਜਿਨ੍ਹਾਂ ‘ਤੇ ਵੱਡੀ ਲੀਡ ਦੇਖਣ ਨੂੰ ਮਿਲ ਰਹੀ ਹੈ। ਜਲੰਧਰ ਤੋਂ ਚਰਨਜੀਤ ਚੰਨੀ 16000 ਵੋਟਾਂ ਤੋਂ ਅੱਗੇ ਚਲ ਰਹੇ ਹਨ। ਖਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ 12000 ਵੋਟਾਂ ਨਾਲ ਅੱਗੇ ਚਲ ਰਹੇ ਹਨ। ਉਦਰ ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ 9000 ਵੋਟਾਂ ਨਾਲ ਅੱਗੇ ਚਲ ਰਹੇ ਹਨ। ਇਸਤੋਂ ਇਲਾਵਾ ਪੂਰੇ ਪੰਜਾਬ ‘ਚ ਫਸਵਾ ਮੁਕਾਬਲਾ ਚਲ ਰਿਹਾ ਹੈ। ਪੰਜਾਬ ‘ਚ ਇਸ ਵੇਲੇ 8 ਸੀਟਾਂ ‘ਤੇ ਕਾਂਗਰਸ ਅੱਗੇ ਚਲ ਰਹੀ ਹੈ। ਆਮ ਆਦਮੀ ਪਾਰਟੀ ਸਿਰਫ 2 ਸੀਟਾਂ ‘ਤੇ ਅੱਗੇ ਚਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ 1 ਸੀਟ ਅਤੇ 2ਸੀਟਾਂ ‘ਤੇ ਆਜ਼ਾਦ ਉਮੀਦਵਾਰ ਅੱਗੇ ਚਲ ਰਹੇ ਹਨ। ਲੁਧਿਆਣਾ ‘ਚ ਰਾਜਾ ਵੜਿੰਗ ਦੀ ਲੀਡ 3300 ਤੋਂ ਵੱਧ ਚੁੱਕੀ ਹੈ।
Patiala ‘ਚ ਭਾਜਪਾ ਉਮੀਦਵਾਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
Patiala 'ਚ ਭਾਜਪਾ ਉਮੀਦਵਾਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਭਾਜਪਾ ਉਮੀਦਵਾਰ ਸੁਸ਼ੀਲ ਨਾਇਰ ਨੇ ਖੁਦ 'ਤੇ ਪੈਟਰੋਲ ਪਾਉਣ ਦੀ ਕੀਤੀ ਕੋਸ਼ਿਸ਼...