ਰਾਜਸਥਾਨ ਦੇ ਬਾੜਮੇਰ ’ਚ ਲੜਾਕੂ ਜਹਾਜ਼ ਮਿਗ 21 ਹਾਦਸਾਗ੍ਰਸਤ
2 ਪਾਇਲਟਾਂ ਦੀ ਮੌਤ
ਚੰਡੀਗੜ੍ਹ, 29ਜੁਲਾਈ(ਵਿਸ਼ਵ ਵਾਰਤਾ)-ਰਾਜਸਥਾਨ ਦੇ ਬਾੜਮੇਰ ਵਿੱਚ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ 21 ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਰਾਹਤ ਅਤੇ ਬਚਾਅ ਦਲ ਨੂੰ ਮੌਕੇ ਲਈ ਰਵਾਨਾ ਕਰ ਦਿੱਤਾ ਗਿਆ। ਹਵਾਈ ਫੌਜ ਨੇ ਇਕ ਬਿਆਨ ਵਿੱਚ ਕਿਹਾ ਕਿ ਭਾਰਤੀ ਹਵਾਈ ਫੌਜ ਦਾ ਇਕ ਟਵਿਨ ਸੀਟਰ ਮਿਗ-21 ਟ੍ਰੇਨਰ ਜਹਾਜ਼ ਰਾਜਸਥਾਨ ਦੇ ਉਤਰਲਾਈ ਹਵਾਈ ਅੱਡੇ ਤੋਂ ਟ੍ਰੇਨਿੰਗ ਲਈ ਉਡਾਨ ਭਰ ਰਿਹਾ ਸੀ। ਬੀਤੇ ਰਾਤ ਕਰੀਬ 9.10 ਵਜੇ ਬਾੜਮੇਰ ਕੋਲ ਜਹਾਜ਼ ਹਾਦਸਾ ਗ੍ਰਸਤ ਹੋ ਗਿਆ, ਜਿਸ ਵਿੱਚ ਦੋ ਪਾਈਲਟਾਂ ਦੀ ਮੌਤ ਹੋ ਗਈ। ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਫੌਜ ਨੂੰ ਜਾਨ ਜਾਣ ਦਾ ਡੂੰਘਾ ਦੁੱਖ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।