ਰਾਜਸਥਾਨ ‘ਚ ਗੈਂਗ ਵਾਰ: ਗੈਂਗਸਟਰ ਰਾਜੂ ਠੇਹਟ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ
ਚੰਡੀਗੜ੍ਹ 3 ਦਸੰਬਰ(ਵਿਸ਼ਵ ਵਾਰਤਾ)- ਰਾਜਸਥਾਨ ਦੇ ਸੀਕਰ ਵਿੱਚ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੇ ਰਾਜਸਥਾਨ ਦੇ ਸ਼ੇਖਾਵਟੀ ਖੇਤਰ ‘ਚ ਦਹਿਸ਼ਤ ਮਚਾਉਣ ਵਾਲੇ ਗੈਂਗਸਟਰ ਰਾਜੂ ਠੇਹਟ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੇ ਨਾਲ ਹੀ ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੋਦਾਰਾ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੋਦਾਰਾ ਨੇ ਕਿਹਾ ਕਿ ਰਾਜੂ ਸਾਡੇ ਵੱਡੇ ਭਰਾ ਆਨੰਦਪਾਲ, ਬਲਬੀਰ ਦੇ ਕਤਲ ਵਿੱਚ ਸ਼ਾਮਲ ਸੀ, ਜਿਸ ਦਾ ਅਸੀਂ ਬਦਲਾ ਲਿਆ ਹੈ। ਇਸ ਦੇ ਨਾਲ ਹੀ ਉਸਨੇ ਕਿਹਾ ਕਿ ਅਸੀਂ ਜਲਦੀ ਹੀ ਹੋਰ ਦੁਸ਼ਮਣਾਂ ਨਾਲ ਮਿਲਾਂਗੇ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜੂ ਠੇਹਟ ਦੇ ਇੱਕ ਹੋਰ ਸਾਥੀ ਨੂੰ ਗੋਲੀ ਲੱਗੀ ਹੈ।ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਗੋਲੀਬਾਰੀ ਦੀ ਇਹ ਘਟਨਾ ਸੀਕਰ ਦੇ ਪਿਪਰਾਲੀ ਰੋਡ ‘ਤੇ ਵਾਪਰੀ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ।