ਲਖੀਮਪੁਰ ਹਿੰਸਾ ਮਾਮਲੇ ਵਿੱਚ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਦਾ ਵੱਡਾ ਬਿਆਨ
ਰਾਕੇਸ਼ ਟਿਕੈਤ ਲਗਾਤਾਰ ਅਸਥਿਰਤਾ ਫੈਲਾ ਰਿਹਾ ਹੈ,ਉਸਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ-ਅਜੇ ਮਿਸ਼ਰਾ
ਕਿਸਾਨਾਂ ਤੇ ਗੱਡੀ ਚੜ੍ਹਾਉਣ ਦੇ ਇਲਜ਼ਾਮ ਨਕਾਰੇ
ਨਾ ਮੈਂ ਉੱਥੇ ਸੀ ਨਾ ਮੇਰਾ ਬੇਟਾ-ਅਜੇ ਮਿਸ਼ਰਾ
ਚੰਡੀਗੜ੍ਹ,4 ਅਕਤੂਬਰ(ਵਿਸ਼ਵ ਵਾਰਤਾ)- ਕੱਲ੍ਹ ਲਖੀਮੁਰੀ ਖੀਰੀ ਵਿਖੇ ਹੋਈ ਹਿੰਸਾ ਦੇ ਮਾਮਲੇ ਵਿੱਚ ਮੁੱਖ ਆਰੋਪੀ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਨਾ ਤਾਂ ਮੈਂ ਘਟਨਾ ਵਾਲੀ ਜਗ੍ਹਾ ਮੌਜੂਦ ਸੀ ਤੇ ਨਾ ਹੀ ਮੇਰੀ ਬੇਟਾ। ਮੈਨੂੰ ਤੇ ਮੇਰੇ ਬੇਟੇ ਨੂੰ ਫਸਾਉਣ ਦੀ ਸਾਜਿਸ਼ ਕੀਤੀ ਗਈ ਹੈ। ਉਹਨਾਂ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਰਾਕੇਸ਼ ਟਿਕੈਤ ਲਗਾਤਾਰ ਅਸਥਿਰਤਾ ਫੈਲਾ ਰਿਹਾ ਹੈ,ਉਸਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ।