ਰਾਏਪੁਰ ਸੈਸ਼ਨ ਵਿੱਚ ਹਿੱਸਾ ਲੈਣ ਜਾ ਰਹੇ ਕਾਂਗਰਸੀ ਆਗੂ ਪਵਨ ਖੇੜਾ ਨੂੰ ਦਿੱਲੀ ‘ਚ ਫਲਾਈਟ ਤੋਂ ਉਤਾਰਿਆ ਗਿਆ
ਵਿਰੋਧ ਵਿੱਚ ਕਾਂਗਰਸੀ ਆਗੂਆਂ ਨੇ ਜਹਾਜ਼ ਦੇ ਨਜ਼ਦੀਕ ਹੀ ਲਾਇਆ ਧਰਨਾ
ਚੰਡੀਗੜ੍ਹ 23 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਕਾਂਗਰਸ ਨੇਤਾ ਪਵਨ ਖੇੜਾ, ਜੋ ਰਾਏਪੁਰ ਵਿੱਚ ਕਾਂਗਰਸ ਸੰਮੇਲਨ ਵਿੱਚ ਸ਼ਾਮਲ ਹੋਣ ਜਾ ਰਹੇ ਸਨ, ਨੂੰ ਅੱਜ ਦਿੱਲੀ ਵਿੱਚ ਇੱਕ ਫਲਾਈਟ ਤੋਂ ਉਤਾਰਿਆ ਗਿਆ। ਖੇੜਾ ਰਾਏਪੁਰ ‘ਚ ਕੱਲ੍ਹ ਤੋਂ ਸ਼ੁਰੂ ਹੋ ਰਹੇ ਕਾਂਗਰਸ ਸੰਮੇਲਨ ‘ਚ ਹਿੱਸਾ ਲੈਣ ਜਾ ਰਹੇ ਸਨ। ਇਸ ਕਾਰਵਾਈ ਦੇ ਵਿਰੋਧ ਵਿੱਚ ਫਲਾਈਟ ਵਿੱਚ ਮੌਜੂਦ ਹੋਰ ਕਾਂਗਰਸੀ ਆਗੂਆਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਜਹਾਜ਼ ਤੋਂ ਉਤਰ ਗਏ।
ਜਾਣਕਾਰੀ ਅਨੁਸਾਰ ਖੇੜਾ ਰਾਏਪੁਰ ਜਾਣ ਲਈ ਜਹਾਜ਼ ‘ਚ ਸਵਾਰ ਹੋਏ ਸਨ। ਇਸ ਤੋਂ ਬਾਅਦ ਸਟਾਫ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਵਿਰੁੱਧ ਡੀਸੀਬੀ ਦਾ ਨੋਟਿਸ ਹੈ। ਇਹ ਵੀ ਕਿਹਾ ਗਿਆ ਕਿ ਹਜ਼ਰਤਗੰਜ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦਖੇੜਾ ਨੂੰ ਕਿਹਾ ਗਿਆ ਕਿ ਤੁਸੀਂ ਫਲਾਈਟ ਚ ਨਹੀਂ ਜਾ ਸਕਦੇ।
आज इंडिगो की फ्लाइट 6E-204 से कांग्रेस के वरिष्ठ नेता दिल्ली से रायपुर जा रहे थे।
सभी फ्लाइट में बैठ चुके थे, उसी वक्त हमारे नेता @Pawankhera जी को फ्लाइट से उतरने को कहा गया।
ये तानाशाही रवैया है।
तानाशाह ने अधिवेशन से पहले ED के छापे मरवाए और अब इस तरह की हरकत पर उतर आया। pic.twitter.com/WJTkivIHWa
— Congress (@INCIndia) February 23, 2023