ਰਾਈਟ ਟੂ ਬਿਜਨਸ ਐਕਟ ਤਹਿਤ ਇਕ ਹੋਰ ਫਰਮ ਨੂੰ ‘ਸਰਟੀਫਿਕੇਟ ਆਫ ਇਨ ਪਿ੍ਸੀਪਲ ਅਪਰੂਵਲ ਜਾਰੀ
ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਪੱਤਰ
ਕਪੂਰਥਲਾ, 7 ਜੁਲਾਈ(ਵਿਸ਼ਵ ਵਾਰਤਾ)ਪੰਜਾਬ ਸਰਕਾਰ ਵਲੋਂ ਉਦਯੋਗਾਂ ਦੀ ਸਥਾਪਨਾ ਲਈ ਤੁਰੰਤ ਮਨਜ਼ੂਰੀ ਦੇਣ ਲਈ ਸ਼ੁਰੂ ਕੀਤੇ ‘ਪੰਜਾਬ ਰਾਇਟ ਟੂ ਬਿਜਨਸ ਐਕਟ-2020 ਤਹਿਤ ਕਪੂਰਥਲਾ ਜਿਲ੍ਹੇ ਵਿਚ ਮੈਸ.ਅਵਸਾਨ ਹਰਬੋਕੇਅਰ ਪ੍ਰਾਈਵੇਟ ਲਿਮਿਟਡ , ਖੁਰਮਪੁਰ ਫਗਵਾੜਾ ਨੂੰ ‘ਸਰਟੀਫਿਕੇਟ ਆਫ ਇੰਨ-ਪਿ੍ਸੀਪਲ ਅਪਰੂਵਲ ’ ਜਾਰੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਕੋਲੋਂ ਇਹ ਸਬੰਧੀ ਸਰਟੀਫਿਕੇਟ ਆਫ ਇੰਨ-ਪਿ੍ਸੀਪਲ ਅਪਰੂਵਲ ਇਕਾਈ ਦੇ ਮਾਲਕ ਸ੍ਰੀ ਸੰਦੀਪ ਮੈਨੀ ਵਲੋਂ ਪ੍ਰਾਪਤ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਪਾਲ ਸਿੰਘ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ ਕਪੂਰਥਲਾ ਵੀ ਹਾਜਰ ਸਨ।
ਡਿਪਟੀ ਕਮਿਸਨਰ ਨੇ ਦੱਸਿਆ ਗਿਆ ਕਿ ਜੋ ਵੀ ਉੱਦਮੀ ਆਪਣਾ ਕਾਰੋਬਾਰ ਯੂਨਿਟ ਸਥਾਪਿਤ ਕਰਨਾ ਚਾਹੁੰਦਾ ਹੈ ਤਾਂ ਉਹ ਰਾਈਟ ਟੂ ਬਿਜਨਸ ਐਕਟ, 2020 ਤਹਿਤ ਅਪਲਾਈ ਕਰਕੇ ਨਿਰਧਾਰਿਤ ਸਮੇਂ ਅੰਦਰ ਸਰਟੀਫਿਕੇਟ ਆਫ ਇੰਨ-ਪਿ੍ਸੀਪਲ ਅਪਰੂਵਲ ਪ੍ਰਾਪਤ ਕਰ ਸਕਦਾ ਹੈ, ਜਿਸ ਦੇ ਅਧਾਰ ’ਤੇ ਉਹ ਆਪਣਾ ਕਾਰੋਬਾਰ ਅਰੰਭ ਕਰ ਸਕਦਾ ਹੈ।
ਸਰਟੀਫਿਕੇਟ ਜਾਰੀ ਹੋਣ ਤੋਂ ਤਿੰਨ ਸਾਲਾਂ ਦੇ ਅੰਦਰ-ਅੰਦਰ ਇਕਾਈ ਨੂੰ ਲੋੜੀਂਦੀਆਂ ਰੈਗੂਲਰ ਅਪਰੂਵਲ ਪ੍ਰਾਪਤ ਕਰਨੀਆਂ ਪੈਣਗੀਆਂ।
ਉਨ੍ਹਾਂ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦੇ ਰਾਇਟ ਟੂ ਬਿਜਨਸ ਐਕਟ ਦਾ ਲਾਭ ਲੈਣ।