ਅੰਮ੍ਰਿਤਸਰ 7 ਮਈ ( ਵਿਸ਼ਵ ਵਾਰਤਾ )- ਅੰਮ੍ਰਿਤਸਰ ਦੀ ਰਵਾਇਤੀ ਸਨਅਤ ਲਗਭਗ ਖਤਮ ਹੋ ਰਹੀ ਹੈ , ਜਿਸ ਨੂੰ ਮੁੜ ਸੁਰਜੀਤ ਕਰਨਾ ਜ਼ਰੂਰੀ ਹੈ। ਅੰਮ੍ਰਿਤਸਰ ਇਕ ਅਜਿਹਾ ਸ਼ਹਿਰ ਹੈ ਜਿੱਥੇ ਰਵਾਇਤੀ ਸਨਅਤ ਨੇ ਆਪਣਾ ਝੰਡਾ ਬੁਲੰਦ ਰੱਖਿਆ ਅਤੇ ਇਸ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਫੈਲਾਇਆ। ਇਸ ਗੱਲ ਦਾ ਪ੍ਰਗਟਾਵਾ ਲੋਕ ਸਬਾਮਰਸਰ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਗੁਰਜੀਤ ਔਜਲਾ ਨੇ ਵਾਰਡ ਨੰਬਰ 15 ਰਾਮ ਬਲੀ ਚੌਕ, ਬਟਾਲਾ ਰੋਡ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਕੀਤਾ।
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਔਜਲਾ ਦੇ ਹੱਕ ਵਿੱਚ, ਸਾਬਕਾ ਐਮ.ਐਲ.ਏ. ਸ੍ਰੀ ਸੁਨੀਲ ਦੱਤੀ ਦੀ ਅਗਵਾਈ ਵਿੱਚ ਇੱਕ ਚੋਣ ਮੀਟਿੰਗ ਕਰਵਾਈ ਗਈ।ਮੀਟਿੰਗ ਸਮੇਂ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਨੀਲ ਦੱਤੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬੀਜੇਪੀ ਸਰਕਾਰ ਆਪਣੇ ਆਖਰੀ ਸਾਹਾਂ ਤੇ ਹੈ, ਲੋਕ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।
ਗੁਰਜੀਤ ਸਿੰਘ ਔਜਲਾ ਨੇ ਲੋਕਾਂ ਦੇ ਪਿਆਰ ਤੇ ਸਾਥ ਲਈ ਧੰਨਵਾਦ ਦਿੰਦੀਆਂ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਕੁਝ ਸਰਕਾਰਾਂ ਦੀਆਂ ਬਹੁਤ ਹੀ ਮਾੜੀਆਂ ਨੀਤੀਆਂ ਅਤੇ ਟੈਕਸ ਸਲੈਬਾਂ ਕਾਰਨ ਗੁਰੂ ਨਗਰੀ ਚੋਣ ਰਵਾਇਤੀ ਕਾਰੋਬਾਰ ਹੁਣ ਦੂਜੇ ਸ਼ਹਿਰਾਂ ਵਿੱਚ ਸ਼ਿਫਟ ਹੋ ਰਹੇ ਹਨ। ਉਹਨਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ, ਹੁਣ ਜਦੋਂ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਚੁੱਕਾ ਹੈ, ਅਤੇ ਹੁਣ ਗੁਰੂ ਨਗਰੀ ਦੇ ਰਵਾਇਤੀ ਉਦਯੋਗ ਨੂੰ ਪ੍ਰਫੁੱਲਤ ਕਰਨ ਦਾ ਸਮਾਂ ਹੈ। ਉਹਨਾਂ ਕਿਹਾ ਕਿ ਸਰਹੱਦੀ ਇਲਾਕਾ ਹੋਣ ਦੇ ਬਾਵਜੂਦ ਅੰਮ੍ਰਿਤਸਰ ਵਿੱਚ ਵਿਸਥਾਰ ਦੀ ਗੁੰਜਾਇਸ਼ ਹੈ ਅਤੇ ਇਸ ਲਈ ਪਹਿਲਕਦਮੀ ਕਰਨ ਦੀ ਲੋੜ ਹੈ। ਕਿਉਂਕਿ ਇਸ ਵਾਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੋਵੇਗੀ ਅਤੇ ਪੰਜਾਬ ਵਿੱਚ ਵੀ ਕਾਂਗਰਸ ਦੀ ਸਰਕਾਰ ਹੋਵੇਗੀ, ਇਸ ਲਈ ਉਦਯੋਗ ਨੂੰ ਸਾਰਿਆਂ ਦੇ ਸਹਿਯੋਗ ਨਾਲ ਪੂਰਾ ਵਿਕਾਸ ਕਰਨ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੂੰ ਉਦਯੋਗ ਸਥਾਪਤ ਕਰਨ ਵਿੱਚ ਮਦਦ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਐਮ.ਐਸ.ਐਮ. ਈ.ਤਹਿਤ ਵਪਾਰੀਆਂ ਲਈ ਬਣੇ ਕਾਨੂੰਨ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਬੀਜੇਪੀ ਪ੍ਰਤੀ ਲੋਕਾਂ ਵਿੱਚ ਕਾਫੀ ਵਿਰੋਧ ਦੀ ਭਾਵਨਾ ਪਾਈ ਜਾ ਰਹੀ। ਸਾਨੂੰ ਸਾਰਿਆਂ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਮਾਰੂ ਅਤੇ ਫੁੱਟ ਪਾਊ ਨੀਤੀਆਂ ਨੂੰ ਸਮਝਣ ਦੀ ਲੋੜ ਹੈ । ਉਹਨਾਂ ਕਿਹਾ ਕਿ ਬੀਜੇਪੀ ਸਰਕਾਰ ਪਾੜੋ ਅਤੇ ਰਾਜ ਕਰੋ ਦੀ ਨੀਤੀ ਤੇ ਚਲਦਿਆਂ ਦੇਸ਼ ਵਿੱਚ ਰਾਜ ਕਰ ਰਹੀ ਹੈ, ਜਿਸ ਨਾਲ ਹਰ ਪਾਸੇ ਹਫੜਾ ਦਫੜੀ ਮੱਚੀ ਹੋਈ ਹੈ। ਉਨਾ ਅਪੀਲ ਕੀਤੀ ਕਿ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁਚਾਉਣ ਲਈ ਕਾਂਗਰਸ ਦਾ ਸਾਥ ਦਿਓ ਅਤੇ ਇੱਕ ਜੂਨ ਨੂੰ ਪੰਜੇ ਦਾ ਬਟਨ ਦਬਾਕੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਾਓ। ਇਸ ਸਮੇਂ ਹੋਰਨਾ ਤੋਂ ਇਲਾਵਾ ਸਾਬਕਾ ਚੇਅਰਮੈਨ ਸ਼੍ਰੀਮਤੀ ਮਮਤਾ ਦੱਤਾ ਜੀ, ਕੌਂਸਲਰ ਸੋਨੂੰ ਦੱਤੀ, ਕੌਂਸਲਰ ਸ੍ਰੀ ਵੀਰੂ ਜੀ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ।