ਡਰੱਗ ਮਾਮਲਿਆਂ ‘ਤੇ ਸਿੱਧੂ ਨੇ ਫਿਰ ਘੇਰੀ ਆਪਣੀ ਹੀ ਸਰਕਾਰ
ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਨੂੰ ਦਿੱਤੀ ਆਪਣੇ ਅਹੁਦੇ ਦਾ ਬਿਹਤਰ ਇਸਤੇਮਾਲ ਕਰਨ ਦੀ ਸਲਾਹ
ਚੰਡੀਗੜ੍ਹ,18 ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕੱਲ੍ਹ ਫਿਰ ਤੋਂ ਆਪਣੀ ਹੀ ਸਰਕਾਰ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਨੂੰ ਲੈ ਕੇ ਅੰਕੜਿਆਂ ਸਮੇਤ ਘੇਰਿਆ। ਇਸ ਦੇ ਨਾਲ ਹੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਿੱਧੂ ਨੂੰ ਟਵੀਟ ਕਰਨ ਦੇ ਨਾਲ ਨਾਲ ਸੀਐੱਮ ਚੰਨੀ ਨਾਲ ਬੈਠ ਕੇ ਮੁੱਦਿਆਂ ਦਾ ਹੱਲ ਲੱਭਣ ਦੇ ਨਾਲ ਨਾਲ ਆਪਣੇ ਅਹੁਦੇ ਦਾ ਬਿਹਤਰ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ।
Dear @sherryontopp You are the President of Congress and in a position to bring about change. So along with tweeting, please sit down with the CM and act on these issues to make better use of your position. https://t.co/ZRbS6W3VjI
— Ravneet Singh Bittu (@RavneetBittu) November 17, 2021