ਰਫਾਹ ‘ਚ ਇਜ਼ਰਾਈਲ ਦਾ ਭਿਆਨਕ ਹਮਲਾ, ਰਾਹਤ ਦੀ ਉਡੀਕ ਕਰ ਰਹੇ ਲੋਕ ‘ਤੇ ਟੈਂਕਾਂ ਅਤੇ ਡਰੋਨਾਂ ਨਾਲ ਕੀਤੀ ਬੰਬਾਰੀ
ਨਵੀਂ ਦਿੱਲੀ 20ਜੂਨ (ਵਿਸ਼ਵ ਵਾਰਤਾ): ਜੰਗਬੰਦੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਜਰਾਇਲ ਤੇ ਫਿਲਸਤੀਨ ਦੇ ਵਿਚਕਾਰ ਜੰਗ ਲਗਾਤਾਰ ਜਾਰੀ ਹੈ। ਤਾਜ਼ਾ ਖਬਰਾਂ ਮੁਤਾਬਕ ਰਫਾਹ ਦੇ ਪੱਛਮੀ ਇਲਾਕੇ ਦੇ ਵਿੱਚ ਇਜਰਾਇਲੀ ਟਰੈਕ ਅਤੇ ਡਰੋਨਾਂ ਨੇ ਘੁਸਪੈਠ ਕੀਤੀ ਹੈ। ਜਾਣਕਾਰੀ ਮੁਤਾਬਕ ਰਾਹਤ ਸਮੱਗਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਤੇ ਹਮਲਾ ਕੀਤਾ ਗਿਆ ਹੈ। ਜਿਸ ਵਿੱਚ ਲਗਭਗ 9 ਫਿਲੀਸਤੀਨੀ ਮਾਰੇ ਗਏ ਹਨ। ਦੱਖਣੀ ਗਜਾ ਦੇ ਰਫਾਹ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਅੰਤਰਰਾਸ਼ਟਰੀ ਏਜੰਸੀ ਦੇ ਮੁਤਾਬਕ ਰਫਾਹ ਦੇ ਵਿੱਚ ਹੁਣ ਸਿਰਫ 65 ਹਜਾਰ ਲੋਕ ਬਚੇ ਹਨ 10 ਲੱਖ ਤੋਂ ਜਿਆਦਾ ਲੋਕ ਇਜਰਾਇਲ ਦੇ ਅੱਗੇ ਵਧਣ ਤੋਂ ਪਹਿਲਾਂ ਸ਼ਰਣ ਦੀ ਤਲਾਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਇਜਰਾਇਲ ਯੁੱਧ ਦੇ ਵਿੱਚ ਲਗਭਗ 39600 ਲੋਕ ਮਾਰੇ ਗਏ ਨੇ ਅਤੇ 85523 ਜਖਮੀ ਹੋਏ ਹਨ। ਹਿਜਬੁੱਲਾ ਦੇ ਪ੍ਰਮੁੱਖ ਹਸਨ ਨਸਰੂਲਾ ਨੇ ਚੇਤਾਵਨੀ ਦਿੱਤੀ ਹੈ ਕਿ, ਲੈਬਨਾਨ ਦੇ ਹਥਿਆਰਬੰਦ ਸਮੂਹ ਇਜਰਾਇਲ ਦੇ ਨਾਲ ਵੱਡੇ ਪੱਧਰ ਤੇ ਯੁੱਧ ਛਿੜਨ ਦੀ ਸਥਿਤੀ ਦੇ ਵਿੱਚ ਬਿਨਾਂ ਕਿਸੇ ਨਿਯਮ ਦੀ ਪਾਲਣਾ ਕੀਤੇ ਲੜਾਈ ਲੜਨਗੇ ਅਤੇ ਇਜਰਾਇਲ ਦਾ ਕੋਈ ਵੀ ਹਿੱਸਾ ਹਮਲੇ ਤੋਂ ਸੁਰੱਖਿਤ ਨਹੀਂ ਬਚੇਗਾ। ਆਪਣੇ ਇਸ ਸੰਬੋਧਨ ਦੇ ਵਿੱਚ ਨਸਰੂਲਾ ਨੇ ਪਹਿਲੀ ਵਾਰ ਸਾਈਪ੍ਰਿਸ ਨੂੰ ਵੀ ਧਮਕੀ ਦਿੱਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ, ਅਗਰ ਉਹ ਇਜਰਾਇਲ ਨੂੰ ਆਪਣੇ ਹਵਾਈ ਅੱਡੇ ਇਸਤੇਮਾਲ ਕਰਨ ਦੀ ਇਜਾਜ਼ਤ ਦਵੇਗਾ ਤਾਂ ਹਜਬੁਲਾ ਉਸ ਨੂੰ ਵੀ ਯੁੱਧ ਦਾ ਹਿੱਸਾ ਮੰਨੇਗਾ।