ਰਣਜੀ ਟਰਾਫ਼ੀ – ਜੈਦੇਵ ਉਨਾਦਕਟ ਨੇ ਪਹਿਲੇ ਓਵਰ ‘ਚ ਲਈ ਹੈਟ੍ਰਿਕ
ਚੰਡੀਗੜ੍ਹ 3 ਜਨਵਰੀ(ਵਿਸ਼ਵ ਵਾਰਤਾ) ਸੌਰਾਸ਼ਟਰ ਦੇ ਕਪਤਾਨ ਜੈਦੇਵ ਉਨਾਦਕਟ ਨੇ ਅੱਜ ਰਣਜੀ ਟਰਾਫੀ ‘ਚ ਇਤਿਹਾਸ ਰਚ ਦਿੱਤਾ। ਉਹ ਇਸ ਘਰੇਲੂ ਟੂਰਨਾਮੈਂਟ ਵਿੱਚ ਮੈਚ ਦੇ ਪਹਿਲੇ ਹੀ ਓਵਰ ਵਿੱਚ ਹੈਟ੍ਰਿਕ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਜੈਦੇਵ ਨੇ ਦਿੱਲੀ ਖਿਲਾਫ ਪਹਿਲੀ ਪਾਰੀ ‘ਚ 12 ਓਵਰਾਂ ‘ਚ 39 ਦੌੜਾਂ ਦੇ ਕੇ 8 ਵਿਕਟਾਂ ਲਈਆਂ ਸਨ।
ਹਾਲ ਹੀ ‘ਚ ਜੈਦੇਵ ਬੰਗਲਾਦੇਸ਼ ਦੌਰੇ ਤੋਂ ਵਾਪਸ ਆਏ ਹਨ। ਉੱਥੇ ਉਹ 12 ਸਾਲ ਬਾਅਦ ਟੀਮ ਇੰਡੀਆ ‘ਚ ਵਾਪਸੀ ਕੀਤੀ ਅਤੇ ਆਪਣੇ ਟੈਸਟ ਕਰੀਅਰ ਦਾ ਦੂਜਾ ਮੈਚ ਖੇਡਿਆ। ਇਸ ਮੈਚ ‘ਚ ਉਸ ਨੇ ਦੋਵੇਂ ਪਾਰੀਆਂ ‘ਚ 3 ਵਿਕਟਾਂ ਲਈਆਂ।