ਰਣਜੀਤ ਸਿੰਘ ਕਤਲ ਕਾਂਡ ‘ਚ ਰਾਮ ਰਹੀਮ ਦੀ ਅਰਜ਼ੀ ਨੂੰ ਹਾਈਕੋਰਟ ਨੇ ਕੀਤਾ ਮਨਜ਼ੂਰ
ਮਾਮਲੇ ‘ਚ ਲੱਗੇ ਜੁਰਮਾਨੇ ਤੇ ਲਾਈ ਰੋਕ
ਚੰਡੀਗੜ੍ਹ,20 ਦਸੰਬਰ(ਵਿਸ਼ਵ ਵਾਰਤਾ)- ਪੰਚਕੂਲਾ ਦੀ ਸੀਬੀਆਈ ਕੋਰਟ ਵੱਲੋਂ ਡੇਰਾ ਸੱਚਾ ਸੌਦਾ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਲਗਾਏ ਗਏ 31 ਲੱਖ ਦੇ ਜੁਰਮਾਨੇ ਦੇ ਵਿਰੋਧ ਵਿੱਚ ਰਾਮ ਰਹੀਮ ਵੱਲੋਂ ਪਾਈ ਗਈ ਅਰਜ਼ੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਨਜੂਰ ਕਰ ਲਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਜੁਰਮਾਨੇ ਤੇ ਫਿਲਹਾਲ ਰੋਕ ਵੀ ਲਗਾ ਦਿੱਤੀ ਹੈ।ਹਾਲਾਂਕਿ ਮਾਮਲੇ ਵਿੱਚ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।
ਜਿਕਰ ਕਰਨਾ ਇਹ ਬਣਦਾ ਹੈ ਕਿ ਰਣਜੀਤ ਸਿੰਘ ਕਤਲ ਮਾਮਲੇ ਵਿੱਚ ਰਾਮ ਰਹੀਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੇ ਨਾਲ 31ਲੱਖ ਜੁਰਮਾਨੇ ਦੀ ਸਜਾ ਸੁਣਾਈ ਸੀ।