ਨਵੀਂ ਦਿੱਲੀ, 10 ਅਕਤੂਬਰ – ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ.ਵੈਂਕਈਆ ਨਾਇਡੂ ਨੇ ਕਿਹਾ ਕਿ ਯੋਗਾ ਸਾਰੀਆਂ ਕਸਰਤਾਂ ਦੀ ਮਾਤਾ ਹੈ । ਉਹ ਅੱਜ ਇੱਥੇ ਤੀਜੇ ਅੰਤਰਰਾਸ਼ਟਰੀ ਯੋਗਾ ਕਾਨਫਰੰਸ ਦੇ ਸ਼ੁਰੂਆਤੀ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ । ਇਸ ਮੌਕੇ ‘ਤੇ ਆਯੁਸ਼ ਰਾਜ ਮੰਤਰੀ(ਸੁਤੰਤਰ ਚਾਰਜ),ਸ਼੍ਰੀ ਸ਼੍ਰੀਪਦ ਯੈਸੋ ਨਾਇਕ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਯੋਗਾ ਦਾ ਪ੍ਰਾਚੀਨ ਵਿਗਿਆਨ ਆਧੁਨਿਕ ਦੁਨੀਆ ਲਈ ਭਾਰਤ ਦਾ ਅਨਮੋਲ ਤੋਹਫ਼ਾ ਹੈ । ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਪੂਰੀ ਦੁਨੀਆ ਦੀ ਭਲਾਈ ਲਈ ਗਿਆਨ ਅਤੇ ਵਿਗਿਆਨ ਸੁਤੰਤਰ ਤੌਰ ਤੇ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਹੈ ।ਉਨ੍ਹਾਂ ਕਿਹਾ,”ਸਰਵੇ ਜਨਹ ਸੁਖਿਨੋ ਭਵੰਤੁ” ਬਹੁਤ ਸਮੇਂ ਤੋਂ ਸਾਡੀ ਪ੍ਰਾਚੀਨ ਉਤਸ਼ਾਹ ਵਾਲੀ ਅਰਦਾਸ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਯੋਗਾ ਸ਼ਰੀਰਕ ਕਸਰਤਾਂ (ਅਭਿਆਸ) ਤੋਂ ਅੱਗੇ ਹੈ ਅਤੇ ਇਹ ਸ਼ਰੀਰ ਨੂੰ ਚਿੰਤਨ (ਵਿਕਸਿਤ)ਪ੍ਰਕਿਰਿਆਵਾਂ ਨਾਲ ਜੋੜਦਾ ਹੈ । ਉਨ੍ਹਾਂ ਅੱਗੇ ਕਿਹਾ ਕਿ ਯੋਗਾ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ ਪਰ ਬਦਕਿਸਮਤੀ ਨਾਲ ਕੁਝ ਲੋਕ ਇਸ ਪ੍ਰਾਚੀਨ ਵਿਗਿਆਨਕ ਪ੍ਰਣਾਲੀ ਨਾਲ ਧਾਰਮਿਕ ਉਦੇਸ਼ਾ ਨੂੰ ਜੋੜਦੇ ਹਨ । ਉਨ੍ਹਾਂ ਕਿਹਾ ਕਿ ਇਹ ਭਲਾਈ ਨਾਲ ਸਬੰਧਿਤ ਵਿਗਿਆਨ ਹੈ ਜਿਸ ਨੂੰ ਕਿਸੇ ਹੋਰ ਡਾਕਟਰੀ ਪ੍ਰਣਾਲੀ ਵਾਂਗ ਅਧਿਐਨ ਅਤੇ ਅਭਿਆਸ ਕਰਨ ਦੀ ਲੋੜ ਹੈ।