ਯੂਪੀ ‘ਚ ਐਕਸਪ੍ਰੈਸ ਵੇਅ ‘ਤੇ ਹਾਦਸਾ, ਦੁੱਧ ਦੇ ਟੈਂਕਰ ਅਤੇ ਬੱਸ ਵਿਚਾਲੇ ਭਿਆਨਕ ਟੱਕਰ, 18 ਦੀ ਮੌਤ
ਉਨਾਓ 10 ਜੁਲਾਈ (ਵਿਸ਼ਵ ਵਾਰਤਾ): ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਇੱਕ ਟੈਂਕਰ ਅਤੇ ਡਬਲ ਡੇਕਰ ਬੱਸ ਦੀ ਟੱਕਰ ਹੋ ਗਈ, ਜਿਸ ਤੋਂ ਬਾਅਦ ਬੱਸ ਕਈ ਵਾਰ ਪਲਟ ਗਈ। ਇਸ ਹਾਦਸੇ ‘ਚ 18 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ 19 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਡਬਲ ਡੈਕਰ ਬੱਸ (ਯੂਪੀ 95 ਟੀ 4720) ਬਿਹਾਰ ਦੇ ਮੋਤੀਹਾਰੀ ਤੋਂ ਦਿੱਲੀ ਆ ਰਹੀ ਸੀ। ਸਵੇਰੇ ਕਰੀਬ 5.15 ਵਜੇ ਜਦੋਂ ਬੱਸ ਉਨਾਵ ਦੇ ਬੇਹਟਾ ਮੁਜਾਵਰ ਥਾਣਾ ਖੇਤਰ ਦੇ ਗਧਾ ਪਿੰਡ ਪਹੁੰਚੀ ਤਾਂ ਦੁੱਧ ਨਾਲ ਭਰੇ ਇੱਕ ਟੈਂਕਰ ਨੇ ਉਸ ਨੂੰ ਓਵਰਟੇਕ ਕਰ ਲਿਆ ਅਤੇ ਬੱਸ ਦੀ ਟੱਕਰ ਹੋ ਗਈ। ਇਹ ਹਾਦਸਾ ਇੰਨਾ ਗੰਭੀਰ ਸੀ ਕਿ ਡਬਲ ਡੇਕਰ ਬੱਸ ਖੇਰੂੰ ਖੇਰੂੰ ਹੋ ਗਈ। ਜਿੱਥੇ ਇਹ ਹਾਦਸਾ ਵਾਪਰਿਆ, ਉੱਥੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਤੜਕੇ ਵਾਪਰੇ ਇਸ ਹਾਦਸੇ ਨੇ ਇਲਾਕੇ ‘ਚ ਸਨਸਨੀ ਮਚਾ ਦਿੱਤੀ ਹੈ। ਮੌਕੇ ‘ਤੇ ਪਹੁੰਚੀ ਪੁਲਸ ਟੀਮ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਉਨਾਵ ਦੇ ਡੀਐਮ ਗੌਰਾਂਗ ਰਾਠੀ ਨੇ ਕਿਹਾ, “ਇਹ ਹਾਦਸਾ ਸਵੇਰੇ ਕਰੀਬ 5.15 ਵਜੇ ਵਾਪਰਿਆ। ਬਿਹਾਰ ਦੇ ਮੋਤੀਹਾਰੀ ਤੋਂ ਆ ਰਹੀ ਇੱਕ ਨਿੱਜੀ ਬੱਸ ਦੁੱਧ ਨਾਲ ਭਰੇ ਇੱਕ ਟੈਂਕਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 19 ਯਾਤਰੀ ਜ਼ਖਮੀ ਹੋ ਗਏ।