ਯੂਕਰੇਨ ਤੋਂ ਵਾਪਸ ਆਏ ਭਾਰਤੀ ਨਾਗਰਿਕਾਂ ਦਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਸਵਾਗਤ
ਪੜ੍ਹੋ ਹੁਣ ਤੱਕ ਕਿੰਨੇ ਲੋਕ ਲਿਆਂਦੇ ਗਏ ਵਾਪਸ
ਚੰਡੀਗੜ੍ਹ,2 ਮਾਰਚ(ਵਿਸ਼ਵ ਵਾਰਤਾ)- ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿਚਾਲੇ ਭਾਰਤੀ ਨਾਗਰਿਕ ਜੋ ਯੂਕਰੇਨ ਵਿੱਚ ਫਸੇ ਹੋਏ ਸਨ ਨੂੰ ਉੱਥੋਂ ਕੱਢਣ ਦੀਆਂ ਕੋਸ਼ਿਸ਼ਾ ਲਗਾਤਾਰ ਜਾਰੀ ਹਨ। ਅੱਜ ਪਰਤੇ ਨਾਗਰਿਕਾਂ ਦਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਸਵਾਗਤ ਕੀਤਾ ਗਿਆ । ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਪਿਛਲੇ 24 ਘੰਟਿਆਂ ਦੌਰਾਨ 6 ਉਡਾਣਾਂ ਭਾਰਤ ਲਈ ਚੱਲ ਪਈਆਂ ਹਨ ਅਤੇ ਇਸ ਦੌਰਾਨ 1377 ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ।
#OperationGanga developments.
Six flights have now departed for India in the last 24 hours. Includes the first flights from Poland.
Carried back 1377 more Indian nationals from Ukraine.
— Dr. S. Jaishankar (Modi Ka Parivar) (@DrSJaishankar) March 2, 2022