ਯਾਦਗਾਰੀ ਹੋ ਨਿਬੜਿਆ ਮੈਲਬੌਰਨ ਦਾ ਦੂਜਾ ਮੀਰੀ-ਪੀਰੀ ਕਬੱਡੀ ਕੱਪ
ਫਾਈਨਲ ਮੁਕਾਬਲੇ ਵਿੱਚ ਮੇਜ਼ਵਾਨ ਟੀਮ ਦੀ ਸ਼ਾਨਦਾਰ ਜਿੱਤ
ਮੈਲਬੌਰਨ, 6ਮਈ (ਗੁਰਪੁਨੀਤ ਸਿੱਧੂ)- ਮੀਰੀ ਪੀਰੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਦੂਜਾ ਕਬੱਡੀ ਕੱਪ ਪੱਛਮੀ ਮੈਲਬੌਰਨ ਦੇ ਇਲਾਕੇ ਰੌਕਬੈਂਕ ਵਿਖੇ ਕਰਵਾਇਆ ਗਿਆ। ਇਹ ਕੱਬਡੀ ਕੱਪ ਨੈਸ਼ਨਲ ਕੱਬਡੀ ਫੈਡਰੇਸ਼ਨ ਆਸਟ੍ਰੇਲੀਆ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸ਼ੋਕਰ ਤੇ ਮੀਰੀ ਪੀਰੀ ਕਲੱਬ ਦੇ ਪ੍ਰਧਾਨ ਮੋਂਟੀ ਬੈਨੀਪਾਲ , ਵਿੱਕੀ ਸੰਧੂ (ਰਖਾਲਾ),ਸੁਖਰਾਜ ਰੋਮਾਣਾ ,ਪ੍ਰਗਟ ਔਲਖ ਤੇ ਜੋਧਾ ਝੂਟੀ ਦੀ ਸੁੱਚਜੀ ਅਗਵਾਈ ਵਿੱਚ ਕਰਵਾਇਆ ਗਿਆ । ਕਬੱਡੀ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਨਾਲ ਦਰਸ਼ਕਾਂ ਦਾ ਉਤਸ਼ਾਹ ਦੁੱਗਣਾ ਕੀਤਾ। ਕਬੱਡੀ ਕੱਪ ਵਿੱਚ ਪੰਜ ਦੇ ਕਰੀਬ ਟੀਮਾਂ ਨੇ ਭਾਗ ਲਿਆ। ਜਿੰਨਾ ਵਿੱਚ ਯੰਗ ਕਬੱਡੀ ਕਲੱਬ ਮੈਲਬੌਰਨ,ਮੀਰੀ ਪੀਰੀ ਕਬੱਡੀ ਕਲੱਬ, ਨੈਸ਼ਨਲ ਸਟਾਇਲ ਕਬੱਡੀ ਐਂਡ ਰੈਸਲਿੰਗ ਅਕੈਡਮੀ ਮੈਲਬੌਰਨ, ਅਜ਼ਾਦ ਕਬੱਡੀ ਕਲੱਬ ਤੇ ਦਸਮੇਸ਼ ਐਂਡ ਪੰਜਾਬ ਯੁਥ ਕਲੱਬ ਦੀਆਂ ਟੀਮਾਂ ਸ਼ਾਮਲ ਸਨ। ਕਬੱਡੀ ਕੱਪ ਸ਼ੁਰੂ ਕਰਨ ਤੋ ਪਹਿਲਾਂ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਜਿਸ ਤੋਂ ਬਾਅਦ ਮੈਚ ਕਰਵਾਏ ਗਏ। ਮੈਚ ਰੋਚਕ ਤੇ ਫਸਵੇਂ ਸਨ। ਇਸ ਮੌਕੇ ਦਰਸ਼ਕਾਂ ਨੇ ਖਿਡਾਰੀਆਂ ਦੀ ਖੂਬ ਹੌਂਸਲਾ ਅਫ਼ਜਾਈ ਕੀਤੀ, ਇਸ ਮੌਕੇ ਬੱਚਿਆਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਫਾਇਨਲ ਮੁਕਾਬਲਾ ਕਾਫੀ ਰੋਚਕ ਤੇ ਫਸਵਾਂ ਰਿਹਾ, ਫਾਈਨਲ ਮੁਕਾਬਲਾ ਮੇਜ਼ਬਾਨ ਮੀਰੀ-ਪੀਰੀ ਕਬੱਡੀ ਕੱਪ ਦੀ ਟੀਮ ਅਤੇ ਯੰਗ ਕਬੱਡੀ ਕਲੱਬ ਵਿਚਾਲੇ ਖੇਡਿਆ ਗਿਆ। ਜਿਸ ਵਿੱਚ ਮੀਰੀ ਪੀਰੀ ਕਲੱਬ ਦੀ ਟੀਮ 47 ਅੰਕਾਂ ਨਾਲ ਜੇਤੂ ਰਹੀ ਤੇ ਯੰਗ ਕਬੱਡੀ ਕਲੱਬ ਦੀ ਟੀਮ 33 ਅੰਕਾਂ ਨਾਲ ਰਨਰ ਅਪ ਰਹੀ। ਇਸ ਮੌਕੇ ਬੈਸਟ ਜਾਫੀ ਬੁਲਟ ਖੀਰਾਂਵਾਲ ਤੇ ਮੇਸ਼ੀ ਹਰਖੋਵਾਲ ਤੇ ਬੈਸਟ ਧਾਵੀ ਯਾਦਾ ਸੁਰਖਪੁਰੀਆ ਦਾ ਸੋਨੇ ਦੇ ਕੈਂਠੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਲੱਬ ਦੇ ਸਰਪ੍ਰਸਤ ਜਸਵਿੰਦਰ ਸਿੰਘ ਬਰਾੜ ਵੱਲੋਂ ਕੀਤੀ ਗਈ। ਕਬੱਡੀ ਕੱਪ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਵਿਸ਼ਵ ਪ੍ਰਸਿੱਧ ਪਹਿਲਵਾਨ ਜੱਸਾ ਪੱਟੀ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਕਬੱਡੀ ਕੱਪ ਨੂੰ ਕਾਮਯਾਬ ਕਰਨ ਦੇ ਲਈ ਜਸਵਿੰਦਰ ਸਿੰਘ ਬਰਾੜ, ਤਲਵਿੰਦਰ ਸਿੰਘ ਦਹਿਆ,ਸ਼ੈਰੀ ਸੋਹੀ, ਗਗਨ ਬਰਾੜ,ਬਲਰਾਜ ਸਿੰਘ ਤੇਜਾ,ਘੁੱਦਾ ਕਾਲਾ ਸੰਘੀਆਂ, ਪਰਮ ਚੀਮਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।