ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਏਅਰ ਐਂਬੂਲੈਂਸ ਸੇਵਾ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ,2ਮਾਰਚ(ਵਿਸ਼ਵ ਵਾਰਤਾ)-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ਨੀਵਾਰ ਨੂੰ ਉਜੈਨ ‘ਚ ‘ਏਅਰ ਐਂਬੂਲੈਂਸ ਸੇਵਾ’ ਦਾ ਉਦਘਾਟਨ ਕੀਤਾ। ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸ਼ੁਰੂ ਕੀਤੀ ਗਈ ਇਸ ਸੇਵਾ ਦਾ ਨਾਂ ‘ਪੀਐੱਮ ਏਅਰ ਐਂਬੂਲੈਂਸ ਸਰਵਿਸ’ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੇਵਾ ਗਰੀਬ ਵਰਗ ਲਈ ਵਰਦਾਨ ਸਾਬਤ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸੇਵਾ ਤਹਿਤ ਇੱਕ ਹੈਲੀਕਾਪਟਰ ਐਂਬੂਲੈਂਸ ਅਤੇ ਇੱਕ ਫਿਕਸਡ ਵਿੰਗ ਪਰਿਵਰਤਿਤ ਆਈਸੀਯੂ ਏਅਰਕ੍ਰਾਫਟ ਸੂਬੇ ਦੇ ਨਾਗਰਿਕਾਂ ਦੀ ਸੇਵਾ ਕਰਨਗੇ।
ਮੁੱਖ ਮੰਤਰੀ ਯਾਦਵ ਨੇ ਕਿਹਾ, “ਹੈਲੀਕਾਪਟਰ ਅਤੇ ਹਵਾਈ ਜਹਾਜ਼ ਦੋਵਾਂ ਵਿੱਚ ਉੱਚ ਸਿਖਲਾਈ ਪ੍ਰਾਪਤ ਡਾਕਟਰਾਂ ਅਤੇ ਪੈਰਾਮੈਡਿਕਸ ਦੀ ਇੱਕ ਟੀਮ ਹੋਵੇਗੀ। ਏਅਰ ਐਂਬੂਲੈਂਸ ਸੇਵਾ ਵਿੱਚ ਤਾਇਨਾਤ ਡਾਕਟਰਾਂ ਸਮੇਤ ਮੈਡੀਕਲ ਟੀਮ ਨੂੰ ਇੱਕ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਏਅਰ ਐਂਬੂਲੈਂਸ ਸੇਵਾਵਾਂ ਨੂੰ ਹਰ ਜ਼ਿਲ੍ਹੇ ਤੱਕ ਪਹੁੰਚਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਉਹਨਾਂ ਨੇ ਕਿਹਾ ਕਿ “ਇਸ ਪਹਿਲਕਦਮੀ ਦਾ ਉਦੇਸ਼ ਗੰਭੀਰ ਤੌਰ ‘ਤੇ ਬਿਮਾਰ ਮਰੀਜ਼ਾਂ ਨੂੰ ਉਹਨਾਂ ਸਥਾਨਾਂ ਤੱਕ ਪਹੁੰਚਾਉਣ ਦੀ ਸਹੂਲਤ ਦੇਣਾ ਹੈ ਜਿੱਥੇ ਉੱਨਤ ਡਾਕਟਰੀ ਇਲਾਜ ਉਪਲਬਧ ਹੈ। ਏਅਰ ਐਂਬੂਲੈਂਸ ਸੇਵਾ ਨਾ ਸਿਰਫ ਜਾਨਾਂ ਬਚਾਉਣ ਲਈ ਮਹੱਤਵਪੂਰਨ ਹੈ, ਸਗੋਂ ਖੇਤਰ ਵਿੱਚ ਸੈਰ-ਸਪਾਟਾ ਅਤੇ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਵਿੱਚ ਵੀ ਯੋਗਦਾਨ ਪਾਉਂਦੀ ਹੈ,” ।