ਮੱਧ ਪ੍ਰਦੇਸ਼ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਫਿਰ ਤੋਂ ਲੱਗਾ Lockdown
ਭੋਪਾਲ, 20 ਮਾਰਚ(ਵਿਸ਼ਵ ਵਾਰਤਾ)- ਮੱਧ ਪ੍ਰਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਵੱਧਣ ਤੋਂ ਬਾਅਦ ਸਰਕਾਰ ਹੁਣ ਸਖਤੀ ਵਰਤਣ ਜਾ ਰਹੀ ਹੈ। ਰਾਜਧਾਨੀ ਭੋਪਾਲ, ਇੰਦੌਰ ਅਤੇ ਜਬਲਪੁਰ ਵਿੱਚ ਹੁਣ 21 ਮਾਰਚ ਯਾਨਿ ਕਿ ਐਤਵਾਰ ਨੂੰ ਲਾਕਡਾਊਨ ਲਗਾਉਣ ਦਾ ਫੈਸਲਾ ਲਿਆ ਹੈ। ਤਿੰਨਾਂ ਸ਼ਹਿਰਾਂ ਵਿੱਚ ਹਰ ਵੀਕੇਂਡ ਤੇ ਸ਼ਨੀਵਾਰ ਰਾਤ 10 ਵਜੋ ਤੋਂ ਸੋਮਵਾਰ ਸਵੇਰ 6ਵਜੇ ਤੱਕ ਕੁਲ 32 ਘੰਟਿਆਂ ਦਾ ਲਾਕਡਾਊਨ ਹੋਵੇਗਾ। ਉਥੇ ਤਿੰਨ ਸ਼ਹਿਰਾਂ ਵਿੱਚ 31 ਮਾਰਚ ਤੱਕ ਸਕੂਲ-ਕਾਲਜ ਵੀ ਬੰਦ ਰਹਿਣਗੇ । ਦੱਸ ਦੱਇਏ ਕਿ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 1140 ਨਵੇਂ ਮਾਮਲੇ ਮਿਲਣ ਤੋਂ ਬਾਅਦ ਇਹ ਸਖਤੀ ਕੀਤੀ ਗਈ ਹੈ।