ਮੱਧ ਪ੍ਰਦੇਸ਼ ਦੇ 6 ਜ਼ਿਲਿਆਂ ‘ਚ ਭੂਚਾਲ ਦੇ ਝਟਕੇ, 4.3 ਦੀ ਤੀਬਰਤਾ ਮਾਪੀ ਗਈ
ਚੰਡੀਗੜ੍ਹ 1 ਨਵੰਬਰ(ਵਿਸ਼ਵ ਵਾਰਤਾ) ਮੱਧ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਡਿੰਡੋਰੀ ਸੀ। ਇੱਥੇ ਸਵੇਰੇ 8:43:50 ਸੈਕਿੰਡ ‘ਤੇ ਧਰਤੀ ਹਿੱਲਣ ‘ਤੇ ਲੋਕ ਡਰ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ। ਜਿਸ ਦਾ ਹਾਈਪੋ ਸੈਂਟਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੂਚਾਲ ਦੇ ਝਟਕੇ ਡਿੰਡੋਰੀ, ਜਬਲਪੁਰ, ਮੰਡਲਾ, ਅਨੂਪਪੁਰ, ਬਾਲਾਘਾਟ ਅਤੇ ਉਮਰੀਆ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ।